ਚੰਡੀਗੜ੍ਹ,(ਸੁਸ਼ੀਲ)— ਮਲੋਆ ਥਾਣਾ ਖੇਤਰ 'ਚ ਤਿੰਨ ਸਾਲ ਦੀ ਬੱਚੀ ਨਾਲ 13 ਸਾਲ ਦੇ ਨਾਬਾਲਿਗ ਨੇ ਜਬਰ-ਜ਼ਨਾਹ ਕਰ ਦਿੱਤਾ। ਜਬਰ-ਜ਼ਨਾਹ ਕਰਨ ਵਾਲਾ ਨਾਬਾਲਿਗ ਬੱਚੀ ਦਾ ਰਿਸ਼ਤੇ 'ਚ ਚਾਚਾ ਲੱਗਦਾ ਸੀ। ਬੱਚੀ ਨਾਲ ਜਬਰ-ਜ਼ਨਾਹ ਦਾ ਪਤਾ ਚਲਦਿਆਂ ਹੀ ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਲੋਆ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦਾ ਸੈਕਟਰ-16 ਜਨਰਲ ਹਸਪਤਾਲ 'ਚ ਮੈਡੀਕਲ ਕਰਵਾਇਆ। ਜਬਰ-ਜ਼ਨਾਹ ਦੀ ਪੁਸ਼ਟੀ ਹੋਣ ਤੋਂ ਬਾਅਦ ਨਾਬਾਲਿਗ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਡਿਊਟੀ ਨਿਆਂ-ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ 13 ਸਾਲ ਦਾ ਨਾਬਾਲਿਗ ਗੁਆਂਢ 'ਚ ਰਹਿਣ ਵਾਲੀ ਤਿੰਨ ਸਾਲਾ ਬੱਚੀ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਿਆ ਸੀ। ਘਰ ਇਕੱਲਾ ਹੋਣ 'ਤੇ ਨਾਬਾਲਿਗ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਬੱਚੀ ਦੇ ਚੀਕਣ ਦੀ ਅਵਾਜ਼ ਸੁਣ ਕੇ ਗੁਆਂਢੀ ਅਤੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ। ਪਰਿਵਾਰ ਨੇ ਕਮਰੇ 'ਚ ਜਾ ਕੇ ਵੇਖਿਆ ਤਾਂ ਨਾਬਾਲਿਗ ਬੱਚੀ ਨਾਲ ਗੰਦੀ ਹਰਕਤ ਕਰ ਰਿਹਾ ਸੀ। ਪਰਿਵਾਰ ਨੇ ਨਾਬਾਲਿਗ ਨੂੰ ਫੜਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਲੋਆ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦਾ ਮੈਡੀਕਲ ਕਰਵਾਇਆ ਅਤੇ ਮੁਲਜ਼ਮ ਨਾਬਾਲਿਗ ਨੂੰ ਗ੍ਰਿਫਤਾਰ ਕੀਤਾ।
ਚਿੜੀਆਘਰ ਦੇ ਸ਼ੇਰ ਨੇ ਨੌਜਵਾਨ 'ਤੇ ਕੀਤਾ ਹਮਲਾ, ਮੌਤ
NEXT STORY