ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਦੀ ਓ. ਐਂਡ ਐੱਮ. ਬ੍ਰਾਂਚ ਵਿਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਨਿਗਮ ਕਮਿਸ਼ਨਰ ਵੱਲੋਂ ਸੀਵਰ, ਪਾਣੀ ਅਤੇ ਸਟਰੀਟ ਲਾਈਟ ਨਾਲ ਜੁੜੇ ਐਸਟੀਮੇਟ ਅਤੇ ਐੱਮ. ਬੀ. ਬੁੱਕ ਦਾ ਇਕ ਸਾਲ ਦਾ ਰਿਕਾਰਡ ਮੰਗੇ ਜਾਣ ਦੇ ਬਾਵਜੂਦ ਐਕਸੀਅਨ ਪੱਧਰ ਦੇ ਅਧਿਕਾਰੀ ਇਸ ਨੂੰ ਦੇਣ ਵਿਚ ਆਨਾਕਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ: Punjab: ਗੈਸ ਤੋਂ ਬਾਅਦ ਹੁਣ ਤੇਲ ਦੀ ਕਿੱਲਤ ਸ਼ੁਰੂ! ਪੈਟਰੋਲ ਪੰਪ ਹੋਏ ਡਰਾਈ, ਵਿਕਰੀ ਬੰਦ
ਜਾਣਕਾਰੀ ਅਨੁਸਾਰ ਕਮਿਸ਼ਨਰ ਨੇ ਫਰਵਰੀ ਮਹੀਨੇ ਵਿਚ ਜੁਆਇੰਟ ਕਮਿਸ਼ਨਰ ਜ਼ਰੀਏ ਇਹ ਰਿਕਾਰਡ ਤਲਬ ਕੀਤਾ ਸੀ। ਇਸ ਦੇ ਬਾਅਦ 3 ਮਾਰਚ ਨੂੰ ਦੁਬਾਰਾ ਚਿੱਠੀ ਜਾਰੀ ਕੀਤੀ ਗਈ ਪਰ ਕੋਈ ਜਵਾਬ ਨਾ ਮਿਲਿਆ। ਹਾਲ ਹੀ ਵਿਚ ਐੱਸ. ਈ. ਜ਼ਰੀਏ ਇਕ ਹੋਰ ਰਿਮਾਈਂਡਰ ਜਾਰੀ ਕਰ ਕੇ ਰਿਕਾਰਡ ਜਮ੍ਹਾ ਕਰਵਾਉਣ ਦਾ ਅਲਟੀਮੇਟਮ ਦਿੱਤਾ ਗਿਆ, ਜਿਸ ਦੀ ਵੀ ਅਣਦੇਖੀ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਿਕਾਰਡ ਨਾ ਦੇਣਾ ਓ. ਐਂਡ ਐੱਮ. ਬ੍ਰਾਂਚ ਵਿਚ ਚੱਲ ਰਹੀਆਂ ਗੜਬੜੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਚਿੱਠੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਦੀ ਸਥਿਤੀ ਵਿਚ ਹੋਣ ਵਾਲੀ ਕਾਰਵਾਈ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਲਈ ਪ੍ਰਾਈਵੇਟ ਜੈੱਟ ਦਾ ਪ੍ਰਬੰਧ, ਮਜੀਠੀਆ ਨੇ CM ਮਾਨ ਨੂੰ ਕਿਹਾ ਦਿੱਲੀ ਦਾ ‘ਪਾਇਲਟ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕੇਸਰੀ ਦੀ ਆਵਾਜ਼ ਦਬਾਉਣ ਤੇ DM ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
NEXT STORY