ਮਾਨਸਾ, (ਮਿੱਤਲ)- ਜ਼ਿਲਾ ਪੁਲਸ ਵਲੋਂ ਨਸ਼ਿਆਂ ਤੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ 336 ਬੋਤਲਾਂ ਸ਼ਰਾਬ ਠੇਕਾ ਸਮੇਤ ਕਾਰ ਤੇ ਮੋਟਰਸਾਈਕਲ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਕਿ 2 ਵਿਅਕਤੀ ਭੱਜਣ ’ਚ ਸਫਲ ਹੋ ਗਏ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
®ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਸ ਨੇ ਕਾਰ ਸਵਾਰ ਮਨਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਗਾਦਡ਼ਪੱਤੀ ਬੋਹਾ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਕੋਲੋਂ 240 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਅਤੇ ਮੋਟਰਸਾਈਕਲ ਸਵਾਰ ਵਿਸ਼ਾਲ ਸਿੰਘ ਉਰਫ ਡਾਲਾ ਪੁੱਤਰ ਹੰਸਾ ਸਿੰਘ ਵਾਸੀ ਦਿਆਲਪੁਰਾ (ਬਰੇਟਾ) ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਸ ਕੋਲੋਂ 48 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ। ®ਇਸ ਤੋਂ ਇਲਾਵਾ ਥਾਣਾ ਸਰਦੂਲਗਡ਼੍ਹ ਦੀ ਪੁਲਸ ਨੇ ਨਿਰਮਲ ਸਿੰਘ ਉਰਫ ਸੰਮੀ ਪੁੱਤਰ ਲੋਹਰੀ ਸਿੰਘ ਵਾਸੀ ਸਰਦੂਲਗਡ਼ ਕੋਲੋਂ 36 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆਂ। ਜਦੋਂ ਕਿ ਦੋਸ਼ੀ ਮੌਕੇ ਤੋਂ ਭੱਜ ਗਿਆ। ਇਸੇ ਤਰ੍ਹਾਂ ਥਾਣਾ ਝੁਨੀਰ ਦੀ ਪੁਲਸ ਨੇ ਮਾਲੀ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝੁਨੀਰ ਪਾਸੋੋ 12 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀਆਂ, ਜਦੋਂ ਕਿ ਦੋੋਸ਼ੀ ਮੌੌਕੇ ਤੋੋਂ ਭੱਜ ਗਿਆ।
ਸੰਗਤ ਮੰਡੀ, (ਮਨਜੀਤ)-ਥਾਣਾ ਸੰਗਤ ਦੀ ਪੁਲਸ ਵੱਲੋਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਇਕ ਕਾਰ ਸਵਾਰ ਨੂੰ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਦੀਆਂ 200 ਬੋਤਲਾਂ ਸਮੇਤ ਕਾਬੂ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸੇ ਦੌਰਾਨ ਇਕ ਦਿੱਲੀ ਨੰਬਰੀ ਮਾਰੂਤੀ ਕਾਰ ਸ਼ੱਕੀ ਹਾਲਾਤ ’ਚ ਆ ਰਹੀ ਸੀ। ਪੁਲਸ ਪਾਰਟੀ ਵੱਲੋਂ ਜਦੋਂ ਕਾਰ ਸਵਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਫਸਟ ਚੁਆਇਸ ਦੀਆਂ 200 ਬੋਤਲਾਂ ਬਰਾਮਦ ਹੋਈਅਾਂ। ਫਡ਼ੇ ਗਏ ਕਾਰ ਸਵਾਰ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਗਿੱਦਡ਼ਬਾਹਾ ਵਜੋਂ ਕੀਤੀ ਗਈ। ਪੁਲਸ ਵੱਲੋਂ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ ਹੈ।
ਬਠਿੰਡਾ, (ਵਰਮਾ)-ਬਠਿੰਡਾ ਪੁਲਸ ਨੇ ਨਾਕਾਬੰਦੀ ਕਰਕੇ 3 ਲੋਕਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਜਦਕਿ ਇਕ ਫਰਾਰ ਹੋਣ ’ਚ ਸਫਲ ਹੋ ਗਿਆ। ਥਾਣਾ ਕੈਨਾਲ ਕਾਲੋਨੀ ’ਚ ਦਰਜ ਮਾਮਲੇ ਅਨੁਸਾਰ ਪੁਲਸ ਨੇ 14 ਪੇਟੀਆਂ ਦੇਸੀ ਸ਼ਰਾਬ ਮਾਰਕਾ ਸ਼ਹਿਨਾਈ ਜੋ ਹਰਿਆਣਾ ਤੋਂ ਸਮੱਗਲਿੰਗ ਕਰਕੇ ਲਿਆਈ ਜਾ ਰਹੀ ਸੀ ਬਰਾਮਦ ਕਰਕੇ ਲਖਵੀਰ ਸਿੰਘ ਤੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਹਵਾਲਾਤ ’ਚ ਬੰਦ ਕਰ ਦਿੱਤਾ। ਥਾਣਾ ਮੁਖੀ ਅਨੁਸਾਰ ਪੁਲਸ ਨੇ ਆਈ. ਟੀ. ਆਈ. ਚੌਕ ’ਤੇ ਨਾਕਾਬੰਦੀ ਦੌਰਾਨ ਫਰਜ਼ੀ ਨੰਬਰ ਪਲੇਟ ਇਨੋਵਾ ਗੱਡੀ ਦੀ ਤਲਾਸ਼ੀ ਦੌਰਾਨ ਇਹ ਸ਼ਰਾਬ ਬਰਾਮਦ ਕੀਤੀ।
ਇਸ ਤਰ੍ਹਾਂ ਥਾਣਾ ਦਿਆਲਪੁਰਾ ’ਚ ਪੁਲਸ ਨੇ 200 ਲੀਟਰ ਲਾਹਣ ਬਰਾਮਦ ਕਰਕੇ ਉਥੋਂ ਫੂਲ ਚੰਦ ਪੁੱਤਰ ਸ਼ਿਵ ਨਾਰਾਇਣ ਵਾਸੀ ਦਿਆਲਪੁਰਾ ਨੂੰ ਗ੍ਰਿਫਤਾਰ ਕਰ ਹਵਾਲਾਤ ’ਚ ਬੰਦ ਕੀਤਾ। ਥਾਣਾ ਫੂਲ ’ਚ ਪੁਲਸ ਨੇ 40 ਲੀਟਰ ਲਾਹਣ ਬਰਾਮਦ ਕਰਕੇ ਗਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਰਾਈਆ ਵਿਰੁੱਧ ਮਾਮਲਾ ਦਰਜ ਕੀਤਾ ਜਦਕਿ ਮੁਲਜ਼ਮ ਫਰਾਰ ਹੋਣ ’ਚ ਸਫਲ ਹੋ ਗਿਆ।
ਭਾਕਿਯੂ ਨੇ ਸੂਬਾ ਸਰਕਾਰ ਤੇ ਸ਼ੈਲਰ ਮਾਲਕਾਂ ਖਿਲਾਫ ਲਾਇਆ ਧਰਨਾ
NEXT STORY