ਬਠਿੰਡਾ, (ਵਿਜੇ ਵਰਮਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਬਠਿੰਡਾ ਰਾਜੇਸ਼ ਧੀਮਾਨ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਤੱਕ ਬਠਿੰਡਾ ਨਗਰ ਨਿਗਮ, ਭੁੱਚੋ ਮੰਡੀ, ਗੋਨਿਆਣਾ, ਰਾਮਾ, ਮੌੜ, ਕੋਟਫੱਤਾ ਅਤੇ ਸੰਗਤ ਦੀਆਂ ਨਗਰ ਕੌਂਸਲਾਂ ਦੇ ਨਾਲ-ਨਾਲ ਕੋਟਸ਼ਮੀਰ, ਲਹਿਰਾ ਮੁਹੱਬਤ, ਨਥਾਣਾ, ਭਗਤਾ ਭਾਈਕਾ, ਭਾਈ ਰੂਪਾ, ਕੋਠਾਗੁਰੂ, ਮਲੂਕਾ ਅਤੇ ਮਹਿਰਾਜ ਦੀਆਂ ਨਗਰ ਪੰਚਾਇਤਾਂ ਲਈ ਕੁੱਲ 65.18 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਤੱਕ ਨਗਰ ਨਿਗਮ ਬਠਿੰਡਾ ਚੋਣਾਂ ਲਈ 58.12 ਫੀਸਦੀ, ਨਗਰ ਕੌਂਸਲ ਭੁੱਚੋ ਮੰਡੀ ਲਈ 81.85 ਫੀਸਦੀ, ਗੋਨਿਆਣਾ ਲਈ 76.96 ਫੀਸਦੀ, ਰਾਮਾ ਲਈ 75.28 ਪ੍ਰਤੀਸ਼ਤ, ਮੌੜ ਲਈ 75.28 ਫੀਸਦੀ, ਕੋਟਫੱਤਾ ਲਈ 80.29 ਫੀਸਦੀ ਅਤੇ ਸੰਗਤ ਲਈ 88.44 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਨਗਰ ਪੰਚਾਇਤ ਕੋਟਸ਼ਮੀਰ ਵਿੱਚ 84.41 ਫੀਸਦੀ, ਲਹਿਰਾ ਮੁਹੱਬਤ ਵਿੱਚ 82.27 ਫੀਸਦੀ, ਨਥਾਣਾ ਵਿੱਚ 79.93 ਫੀਸਦੀ, ਭਗਤਾ ਭਾਈਕਾ ਵਿੱਚ 76.66 ਫੀਸਦੀ, ਭਾਈ ਰੂਪਾ ਵਿੱਚ 80.02 ਫੀਸਦੀ, ਕੋਠਾਗੁਰੂ ਵਿੱਚ 75.09 ਫੀਸਦੀ, ਮਲੂਕਾ ਵਿੱਚ 79.57 ਫੀਸਦੀ ਅਤੇ ਮਹਿਰਾਜ ਨਗਰ ਪੰਚਾਇਤ ਵਿੱਚ 76.50 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਵੱਖ-ਵੱਖ ਸਥਾਪਤ ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਗਰ ਨਿਗਮ ਚੋਣਾਂ : ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ 'ਤੇ ਹਮਲਾ, ਫਾਇਰਿੰਗ ਤੇ ਪੱਥਰਬਾਜ਼ੀ ਦੇ ਦੋਸ਼
NEXT STORY