ਨਵੀਂ ਦਿੱਲੀ, (ਏਜੰਸੀ)- ਘਰੇਲੂ ਆਟੋਮੋਬਾਈਲ ਉਦਯੋਗ ਨੇ ਮਈ 2026 ’ਚ ਮਜ਼ਬੂਤ ਵਾਧਾ ਦਰਜ ਕੀਤਾ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਅਨੁਸਾਰ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਾਲਾਨਾ ਆਧਾਰ ’ਤੇ 27.3 ਫੀਸਦੀ ਵਧ ਕੇ 4,38,854 ਇਕਾਈ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 3,44,656 ਇਕਾਈ ਸੀ। ਉਦਯੋਗ ਸੰਗਠਨ ਨੇ ਇਸ ਵਾਧੇ ਦਾ ਸਿਹਰਾ ਜੀ. ਐੱਸ. ਟੀ. ਦਰਾਂ ’ਚ ਕਮੀ ਨਾਲ ਵਧੀ ਮੰਗ ਅਤੇ ਆਸਾਨ ਵ੍ਹੀਕਲ ਫਾਈਨਾਂਸ ਨੂੰ ਦਿੱਤਾ ਹੈ।
ਦੋਪਹੀਆ ਵਾਹਨਾਂ ਦੀ ਵਿਕਰੀ 14.8 ਫੀਸਦੀ ਵਧ ਕੇ 19,02,209 ਇਕਾਈ ਰਹੀ, ਜਦੋਂ ਕਿ ਤਿਪਹੀਆ ਵਾਹਨਾਂ ਦੀ ਵਿਕਰੀ 31.1 ਫੀਸਦੀ ਵਧ ਕੇ 70,720 ਇਕਾਈ ਪਹੁੰਚ ਗਈ। ਯਾਤਰੀ ਵਾਹਨ ਸ਼੍ਰੇਣੀ ’ਚ ਯੂਟੀਲਿਟੀ ਵਾਹਨਾਂ ਦੀ ਵਿਕਰੀ 24.8 ਫੀਸਦੀ ਵਧ ਕੇ 2,45,549 ਇਕਾਈ ਅਤੇ ਯਾਤਰੀ ਕਾਰਾਂ ਦੀ ਵਿਕਰੀ 28.8 ਫੀਸਦੀ ਵਧ ਕੇ 1,20,975 ਇਕਾਈ ਹੋ ਗਈ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੈਨਨ ਨੇ ਕਿਹਾ ਕਿ ਮਈ 2026 ’ਚ ਯਾਤਰੀ ਵਾਹਨ, ਦੋਪਹੀਆ ਤੇ ਤਿਪਹੀਆ ਤਿੰਨਾਂ ਸ਼੍ਰੇਣੀਆਂ ਨੇ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ।
ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 736 ਅੰਕ ਉਛਲ ਕੇ 76,264 'ਤੇ ਹੋਇਆ ਬੰਦ, ਨਿਫਟੀ 23,850 ਨੂੰ ਪਾਰ
NEXT STORY