ਮਾਨਸਾ, (ਮਨਜੀਤ ਕੌਰ)- ਜ਼ਿਲਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 350 ਨਸ਼ੇ ਵਾਲੀਆਂ ਗੋਲੀਆਂ, 15 ਨਸ਼ੇ ਵਾਲੀਆਂ ਸ਼ੀਸ਼ੀਆਂ ਅਤੇ 322 ਬੋਤਲਾਂ ਸ਼ਰਾਬ ਸਮੇਤ ਟਰੱਕ ਡਾਲਾ, 1 ਮੋਟਰਸਾਈਕਲ ਤੇ 1 ਸਕੂਟਰੀ ਦੀ ਬਰਾਮਦਗੀ ਕੀਤੀ ਹੈ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਭੀਖੀ ਦੀ ਪੁਲਸ ਨੇ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਹਾਕਮ ਸਿੰਘ ਵਾਸੀ ਭੀਖੀ ਅਤੇ ਕਮਲਜੀਤ ਕੌੌਰ ਉਰਫ ਕਮਲ ਪਤਨੀ ਕਾਲਾ ਸਿੰਘ ਵਾਸੀ ਭੀਖੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 200 ਨਸ਼ੇ ਵਾਲੀਆਂ ਗੋੋਲੀਆਂ ਮਾਰਕਾ ਕਲੋਵੀਡੋਲ, ਐੱਸ. ਟੀ. ਐੱਫ. ਅਤੇ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਸ਼ਿਵਜੀ ਸਿੰਘ ਪੁੱਤਰ ਕਾਨ ਸਿੰਘ ਵਾਸੀ ਜੋਧਪੁਰ ਕੈਂਚੀਆਂ ਮੌਡ਼ ਮੰਡੀ, ਜ਼ਿਲਾ ਬਠਿੰਡਾ ਨੂੰ ਕਾਬੂ ਕਰ ਕੇ ਉਸ ਕੋਲੋਂ 150 ਨਸ਼ੇ ਵਾਲੀਆਂ ਗੋੋਲੀਆਂ ਮਾਰਕਾ ਕੈਰੀਸੋਮਾ, 15 ਨਸ਼ੇ ਵਾਲੀਆਂ ਸ਼ੀਸ਼ੀਆਂ ਮਾਰਕਾ ਵਿਨਸੀਰੈਕਸ, ਥਾਣਾ ਸਿਟੀ 1 ਅਤੇ ਸੀ. ਆਈ. ਏ. ਸਟਾਫ਼ ਮਾਨਸਾ ਦੀ ਪੁਲਸ ਨੇ ਗੁਰਲਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਤੀਆ, ਹਰਿਆਣਾ ਅਤੇ ਵੀਰੂ ਸਿੰਘ ਪੁੱਤਰ ਜੰਟਾ ਸਿੰਘ ਵਾਸੀ ਰਤੀਆ, ਹਰਿਆਣਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 264 ਬੋਤਲਾਂ (22 ਪੇਟੀਆਂ) ਸ਼ਰਾਬ ਠੇਕਾ ਦੇਸੀ (ਹਰਿਆਣਾ) ਸਮੇਤ ਬਲੈਰੋ ਮੈਕਸੀ ਟਰੱਕ, ਥਾਣਾ ਜੌਡ਼ਕੀਆਂ ਦੀ ਪੁਲਸ ਨੇ ਗੁਰਪਿਆਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੁਸ਼ਲਾ ਨੂੰ ਕਾਬੂ ਕਰ ਕੇ ਉਸ ਕੋਲੋਂ 48 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌਫੀ (ਹਰਿਆਣਾ), ਥਾਣਾ ਸਦਰ ਮਾਨਸਾ ਦੀ ਪੁਲਸ ਨੇ ਮਿੱਠੂ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੱਲੋ ਨੂੰ ਕਾਬੂ ਕਰ ਕੇ ਉਸ ਕੋਲੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕਰ ਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਿੱਲੀ 'ਚ ਅਕਾਲੀਆਂ ਦੇ ਹਸ਼ਰ ਮਗਰੋਂ ਬਾਦਲਾਂ ਦਾ ਸਿਆਸੀ ਪਤਨ ਸ਼ੁਰੂ : ਬੈਂਸ
NEXT STORY