ਜ਼ੀਰਕਪੁਰ (ਵੈੱਬ ਡੈਸਕ)- ਜ਼ੀਰਕਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਨੌਜਵਾਨ ਡੇਰਾਬੱਸੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਉਕਤ ਨੌਜਵਾਨ ਮੈਕਡੋਨਲਡ ਵਿਚ ਆਇਆ ਸੀ। ਬਾਥਰੂਮ ਦੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਫਿਲਹਾਲ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਉਮੀਦਵਾਰ ਪਵਨ ਟੀਨੂੰ ਦੇ ਹੱਕ 'ਚ ਅੱਜ CM ਭਗਵੰਤ ਮਾਨ ਕਰਨਗੇ ਰੋਡ ਸ਼ੋਅ, ਵਧਾਈ ਗਈ ਸੁਰੱਖਿਆ

ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ਼ ਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਉਕਤ ਨੌਜਵਾਨ ਬੀਤੇ ਦਿਨ ਸਵੇਰੇ 10.15 ਦੇ ਕਰੀਬ ਨੌਜਵਾਨ ਮੈਕਡੋਨਲਡ ਵਿਚ ਦਾਖ਼ਲ ਹੁੰਦਾ ਹੈ। ਇਸ ਦੇ ਬਾਅਦ ਉਹ ਬਾਥਰੂਮ ਵਿਚ ਜਾਂਦਾ ਹੈ ਅਤੇ ਬਾਅਦ ਵਿਚ ਉਸ ਦੀ ਬਾਥਰੂਮ ਵਿਚੋਂ ਲਾਸ਼ ਬਰਾਮਦ ਹੁੰਦੀ ਹੈ। ਉਕਤ ਨੌਜਵਾਨ ਬਾਥਰੂਮ ਵਿਚ ਡਿੱਗਿਆ ਹੋਇਆ ਸੀ। ਸੜਕ ਸੁਰੱਖਿਆ ਫੋਰਸ ਨੂੰ ਜਦੋਂ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਸ ਟੀਮ ਦੇ ਨਾਲ ਪਹੁੰਚਦੀ ਹੈ ਅਤੇ ਲਾਸ਼ ਬਾਥਰੂਮ ਵਿਚੋਂ ਬਰਾਮਦ ਕਰਦੀ ਹੈ।

ਇਹ ਵੀ ਪੜ੍ਹੋ-ਪੋਸਟਰ ਵਾਇਰਲ ਹੋਣ ਮਗਰੋਂ ਸਾਬਕਾ CM ਚੰਨੀ ਨੇ ਤੋੜੀ ਚੁੱਪੀ, ਕਿਹਾ-ਪੋਸਟਰ ਪ੍ਰਚਾਰ ਚੌਧਰੀ ਪਰਿਵਾਰ ਦੀ ਸਾਜ਼ਿਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ: ਭਾਜਪਾ ਲਈ ਪੰਜਾਬ 'ਚ ਪ੍ਰਚਾਰ ਕਰਨਾ ਹੋਇਆ ਔਖ਼ਾ! 15 ਦਿਨਾਂ 'ਚ 40 ਥਾਵਾਂ 'ਤੇ ਹੋਇਆ ਵਿਰੋਧ
NEXT STORY