ਜਗਰਾਉਂ, (ਮਾਲਵਾ)- ਜਗਰਾਉਂ ਦੇ ਮਸ਼ਹੂਰ ਰਾਜੂ ਫਾਸਟ ਫੂਡ ਕਮਲ ਚੌਕ ਨੇੜੇ ਵੀਰਵਾਰ ਸਵੇਰੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਗਰ ਕੌਂਸਲ ਜਗਰਾਓਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਵਿਭਾਗ ਦੇ ਕਰਮਚਾਰੀ ਆਪਣੇ ਨਾਈਟ ਸੂਟ ਵਿੱਚ ਹੀ ਅੱਗ ਬੁਝਾਉਂਦੇ ਦੇਖੇ ਗਏ। ਜਦੋਂ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਕੋਈ ਵਰਦੀ ਮੁਹੱਈਆ ਨਹੀਂ ਕਰਵਾਈ ਗਈ ਹੈ।
ਦੱਸ ਦਈਏ ਕਿ ਇਨ੍ਹਾਂ ਕਰਮਚਾਰੀਆਂ ਲਈ ਵਿਸ਼ੇਸ਼ ਵਰਦੀ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਵਾਸਤੇ ਤੇ ਖ਼ਾਸ ਕਿਸਮ ਦੇ ਇਕ ਕੱਪੜੇ ਦੀ ਵਰਦੀ ਹੈ ਤਾਂ ਜੋ ਉਹ ਬਲਦੀ ਅੱਗ ਵਿਚ ਛਾਲ ਮਾਰ ਕੇ ਵੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਸਕਣ। ਸਰਕਾਰ ਜਗਰਾਉਂ ਨਗਰ ਕੌਂਸਲ ਦੇ ਫਾਇਰ ਵਿਭਾਗ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਵਰਦੀਆਂ ਮੁਹੱਈਆ ਕਰਵਾਏ।
ਅੱਗ ਲੱਗਣ ਦੀ ਘਟਨਾ ਬਾਰੇ ਰਾਜੂ ਫਾਸਟ ਫੂਡ ਦੇ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਮਾਲਕ ਦਾ ਫੋਨ ਆਇਆ ਸੀ ਕਿ ਦੁਕਾਨ ’ਤੇ ਅੱਗ ਲੱਗ ਗਈ ਹੈ ਵੀਰਵਾਰ ਸਵੇਰੇ ਇਕ ਰਾਹਗੀਰ ਨੇ ਦੁਕਾਨ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਦੁਕਾਨ ਮਾਲਕ ਨੂੰ ਫੋਨ ਕਰਕੇ ਇਸ ਦੀ ਸੂਚਨਾ ਮਾਲਕ ਨੂੰ ਦਿੱਤੀ ਅਤੇ ਦੁਕਾਨ ਮਾਲਕ ਨੇ ਆਪਣੇ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ਤੇ ਹੀ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਵਿਭਾਗ ਗੱਡੀ ਲੈ ਕੇ ਪਹੁੰਚ ਗਏ ਤਾਂ ਉਨ੍ਹਾਂ ਨੇ ਮੁੱਖ ਸ਼ਟਰ ਖੋਲ੍ਹ ਕੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਬਾਹਰੋਂ ਵੱਧ ਰਹੀਆਂ ਉੱਚੀਆਂ ਲਾਟਾਂ 'ਤੇ ਪਾਣੀ ਪਾਇਆ ਗਿਆ ਅਤੇ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਰਾਜੂ ਫਾਸਟ ਫੂਡ ਸ਼ਹਿਰ ਦਾ ਉੱਚ ਪੱਧਰੀ ਰੈਸਟੋਰੈਂਟ ਹੈ ਅਤੇ ਇੱਥੇ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਕਾਰਨ ਰਾਤ ਨੂੰ ਦੁਕਾਨ ਦੇ ਅੰਦਰ ਹੀ ਫਰਿੱਜ ਚਾਲੂ ਰੱਖਣਾ ਪੈਂਦਾ ਹੈ। ਅੱਗ ਲੱਗਣ ਦੀ ਘਟਨਾ ਕਿਸੇ ਨਾ ਕਿਸੇ ਉਪਕਰਨ ਵਿੱਚ ਕਿਸੇ ਨਾ ਕਿਸੇ ਨੁਕਸ ਕਾਰਨ ਸ਼ਾਰਟ ਸਰਕਟ ਕਾਰਨ ਵਾਪਰੀ ਹੈ। ਜੇਕਰ ਮੌਕੇ 'ਤੇ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਨਾ ਮਿਲਦੀ ਤਾਂ ਰਾਜੂ ਫਾਸਟ ਫੂਡ ਅਤੇ ਆਸ-ਪਾਸ ਦੀਆਂ ਕਈ ਹੋਰ ਦੁਕਾਨਾਂ ਵੀ ਇਸ ਅੱਗ ਦੀ ਲਪੇਟ 'ਚ ਆ ਸਕਦੀਆਂ ਸਨ। ਅੱਗ ਲੱਗਣ ਕਾਰਨ ਕਾਫ਼ੀ ਬਿਜਲੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨ ਦਾ ਫਰਨੀਚਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਤੇਜ਼ ਝੱਖੜ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ’ਚ ਬੂਰੀ ਤਰ੍ਹਾਂ ਝੁਲਸੇ ਪਸ਼ੂ, ਇਕ ਗਊ ਦੀ ਮੌਤ
NEXT STORY