ਚੰਡੀਗੜ੍ਹ : ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਦੇ ਧਨੌਲਾ ਵਿਖੇ ਨਵੇਂ ਕਾਲਜ ਦੇ ਐਲਾਨ ਨੂੰ ਡੁੱਬਦੀ ਸਰਕਾਰ ਦਾ ਝੂਠਾ ਸਹਾਰਾ ਕਰਾਰ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ਼ ਮੈਡੀਕਲ ਕਾਲਜਾਂ ਦੇ ਵਾਅਦੇ 'ਤੇ ਹੀ ਨਹੀਂ, ਸਗੋਂ ਪੰਜਾਬ ਦੇ ਹਰ ਵਰਗ ਦੇ ਨੌਜਵਾਨਾਂ, ਕਿਸਾਨਾਂ, ਔਰਤਾਂ ਦੀਆਂ ਸਕੀਮਾਂ ਅਤੇ ਮੁਲਾਜ਼ਮਾਂ ਦੇ ਹੱਕਾਂ 'ਤੇ ਪੰਜਾਬ ਨਾਲ ਧੋਖਾ ਕਰ ਚੁੱਕੀ ਹੈ।
ਢਿੱਲੋਂ ਨੇ ਕਿਹਾ ਕਿ 2022-23 ਦੇ ਬਜਟ ਵਿੱਚ 16 ਨਵੇਂ ਮੈਡੀਕਲ ਕਾਲਜਾਂ ਦਾ ਐਲਾਨ ਹੋਇਆ, ਚਾਰ ਸਾਲ ਬੀਤ ਗਏ, ਇੱਕ ਵੀ ਕਾਲਜ ਧਰਾਤਲ 'ਤੇ ਨਹੀਂ ਉੱਤਰਿਆ। ਮਸਤੂਆਣਾ ਦੇ ਨੀਂਹ ਪੱਥਰ ਦੁਆਲੇ ਝੋਨਾ ਲਹਿਲਹਾ ਰਿਹਾ ਹੈ, ਗੁਰਦੁਆਰਾ ਸਾਹਿਬ ਨੇ ਜ਼ਮੀਨ ਵਾਪਸ ਲੈ ਲਈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਵਲੋਂ ਲਿਆਂਦਾ ਹੰਡਿਆਇਆ ਦਾ ਸੁਪਰ ਮਲਟੀਸਪੈਸ਼ਲਿਸਟੀ ਹਸਪਤਾਲ ਪ੍ਰੋਜੈਕਟ ਰੱਦ ਕਰ ਦਿੱਤਾ, ਠੀਕਰੀਵਾਲ ਦਾ ਨਰਸਿੰਗ ਕਾਲਜ ਹਵਾ 'ਚ ਲਟਕਿਆ ਹੈ ਅਤੇ ਹੁਣ ਧਨੌਲਾ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਚੱਲ ਰਹੀ ਹਲਚਲ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ
ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ 37 ਵਿੱਚੋਂ ਅੱਧੇ ਤੋਂ ਵੱਧ ਨੈਸ਼ਨਲ ਹਾਈਵੇ ਪ੍ਰੋਜੈਕਟ ਇੱਕ ਸਾਲ ਤੋਂ ਵੱਧ ਦੇਰੀ ਦਾ ਸ਼ਿਕਾਰ ਹਨ, 4 ਪੂਰੀ ਤਰ੍ਹਾਂ ਠੱਪ ਪਏ ਹਨ। ਇਹ ਸਰਕਾਰ ਸਿਰਫ਼ ਨੀਂਹ ਪੱਥਰ ਰੱਖਣ ਦੀ ਮਾਹਿਰ ਹੈ, ਕੰਮ ਪੂਰਾ ਕਰਨ ਦੀ ਨਹੀਂ। ਮਾਵਾਂ ਧੀਆਂ ਸਤਿਕਾਰ ਯੋਜਨਾ ਸਾਢੇ ਚਾਰ ਸਾਲ ਦੀ ਦੇਰੀ ਬਾਅਦ ਸ਼ਰਤਾਂ ਲਗਾ ਕੇ ਲਾਗੂ ਹੋਈ, ਮੁਲਾਜ਼ਮਾਂ ਦਾ ਡੀਏ ਤੇ ਪੈਨਸ਼ਨਰਾਂ ਦੇ ਬਕਾਏ ਲਟਕੇ, ਸ਼ਗਨ ਸਕੀਮ ਦੇ ਲਾਭਪਾਤਰੀ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਲਈ ਤਾਂ ਸਰਕਾਰ ਕੋਲ ਪੈਸਾ ਨਹੀਂ, ਪਰ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਢਿੱਲੋਂ ਨੇ ਦੱਸਿਆ ਕਿ 2022 ਵਿੱਚ 2.8 ਲੱਖ ਕਰੋੜ ਦਾ ਕਰਜ਼ਾ 2027 ਤੱਕ 5 ਲੱਖ ਕਰੋੜ ਨੂੰ ਛੂਹ ਸਕਦਾ ਹੈ ਅਤੇ 2026-27 ਵਿੱਚ ਹੀ ਪੰਜਾਬ 42,000 ਕਰੋੜ ਰੁਪਏ ਸਿਰਫ਼ ਕਰਜ਼ੇ ਦੀਆਂ ਕਿਸ਼ਤਾਂ ਤੇ ਵਿਆਜ 'ਤੇ ਰੋੜ੍ਹ ਰਹੀ ਹੈ। ਜਦਕਿ ਇਸ ਕਰਜ਼ੇ ਨਾਲ ਪੰਜਾਬ ਦਾ ਕੁੱਝ ਵੀ ਨਹੀਂ ਸੰਵਾਰਿਆ ਗਿਆ। ਇਹ ਸਰਕਾਰ ਵਿਕਾਸ ਨਹੀਂ, ਪੰਜਾਬ ਦਾ ਭਵਿੱਖ ਗਹਿਣੇ ਰੱਖ ਰਹੀ ਹੈ।
ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਸਿਰਫ਼ ਕੁਰਸੀ 'ਤੇ ਬੈਠੇ ਹਨ, ਸਰਕਾਰ ਦਿੱਲੀ ਤੋਂ ਭੇਜੇ ਗਏ ਹਾਰੇ ਹੋਏ ਆਗੂ ਚਲਾ ਰਹੇ ਹਨ। ਇਸ ਸਮੇਂ ਵੀ ਮੁੱਖ ਮੰਤਰੀ ਗਾਇਬ ਹਨ ਤੇ ਪੰਜਾਬ ਦੀ ਕਮਾਨ ਦਿੱਲੀ ਦੇ ਘੁਟਾਲੇਬਾਜਾਂ ਹੱਥ ਹੈ। ਜਿਹੜੇ ਲੋਕਾਂ ਨੂੰ ਦਿੱਲੀ ਦੀ ਜਨਤਾ ਨੇ ਰੱਦ ਕਰ ਦਿੱਤਾ, ਉਹ ਪੰਜਾਬ ਦੇ ਭਵਿੱਖ ਦੇ ਫ਼ੈਸਲੇ ਲੈ ਰਿਹਾ ਹੈ, ਇਸ ਤੋਂ ਵੱਡੀ ਸ਼ਰਮ ਦੀ ਗੱਲ ਪੰਜਾਬ ਲਈ ਹੋਰ ਕੀ ਹੋ ਸਕਦੀ ਹੈ। ਉਹਨਾਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਦੇ ਲੋਕ ਇਸ ਝੂਠੇ ਬਦਲਾਅ ਦੀ ਦਿੱਲੀ-ਦਰਬਾਰ ਸਰਕਾਰ ਨੂੰ ਘਰ ਦਾ ਰਸਤਾ ਦਿਖਾਉਣਗੇ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਮੈਲਬੌਰਨ 'ਚ ਸੁਰੱਖਿਆ ਏਜੰਸੀਆਂ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਮਧਾਰੀ ਆਗੂ ਕਤਲਕਾਂਡ: 16 ਸਾਲਾਂ ਬਾਅਦ CBI ਨੇ ਕਾਤਲ ਦਾ ਸਕੈਚ ਕੀਤਾ ਜਾਰੀ, 2 ਲੱਖ ਦਾ ਰੱਖਿਆ ਇਨਾਮ
NEXT STORY