ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਕਾਰ ਅਤੇ ਟਰੱਕ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਤੇ ਦੂਸਰੇ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਥਾਣਾ ਮੂਨਕ ਦੇ ਹੌਲਦਾਰ ਬੂਟਾ ਸਿੰਘ ਨੇ ਦੱਸਿਆ ਕਿ ਮੁਦੱਈ ਵਰੁਣ ਮਹਿਤਾ ਵਾਸੀ ਟੋਹਾਣਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 1 ਜਨਵਰੀ ਨੂੰ ਮੁਦੱਈ ਦੇ ਚਾਚੇ ਦਾ ਲਡ਼ਕਾ ਡੈਵਿਡ ਮਹਿਤਾ ਅਤੇ ਰੌਬਿਨ ਰਾਤ ਨੂੰ ਕਰੀਬ ਡੇਢ ਵਜੇ ਆਪਣੀ ਕਾਰ ’ਚ ਪਟਿਆਲਾ ਤੋਂ ਆ ਰਹੇ ਸਨ ਤਾਂ ਪਿੰਡ ਹਮੀਰਗਡ਼੍ਹ ਨੇਡ਼ੇ ਉਨ੍ਹਾਂ ਦੀ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ਵਿਚ ਡੈਵਿਡ ਦੀ ਮੌਤ ਹੋ ਗਈ ਅਤੇ ਰੌਬਿਨ ਮਹਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਅਮਰ ਸਿੰਘ ਸੈਣੀ ਵਾਸੀ ਮੂਨਕ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
.
ਨਸ਼ੇ ਵਾਲੇ ਪਦਾਰਥ ਬਰਾਮਦ, 3 ਕਾਬੂ
NEXT STORY