ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਸੰਗਰੂਰ ਪੁਲਸ ਨੇ ਤਿੰਨ ਵੱਖ-ਵੱਖ ਕੇਸਾਂ ’ਚ 31 ਗ੍ਰਾਮ ਚਿੱਟਾ, ਨਸ਼ੇ ਵਾਲੀਆਂ 200 ਗੋਲੀਆਂ ਅਤੇ ਭੁੱਕੀ ਚੂਰਾ ਪੋਸਤ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿਦਿਆਂ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸ਼ੇਰਪੁਰ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਬਾਹੱਦ ਸ਼ੇਰਪੁਰ ਤੋਂ ਬਿੱਕੀ ਸਿੰਘ ਵਾਸੀ ਜੌਲੀਆਂ ਨੂੰ 31 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਭਵਾਨੀਗਡ਼੍ਹ ਦੇ ਐੱਸ. ਆਈ. ਪ੍ਰਿਤਪਾਲ ਸਿੰਘ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਆਲੋਅਰਖ ਰੋਡ ਗੈਸ ਏਜੰਸੀ ਨੇਡ਼ੇ ਭਾਵਨੀਗਡ਼੍ਹ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸੋਨੂੰ ਸਿੰਘ ਵਾਸੀ ਜੌਹਲੀਆਂ ਭਾਰੀ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਹਰਿਆਣਾ ਤੋਂ ਲਿਆ ਕੇ ਪਿੰਡਾਂ ’ਚ ਵੇਚਦਾ ਹੈ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੋਨੂੰ ਸਿੰਘ ਉਕਤ ਨੂੰ ਨਸ਼ੇ ਵਾਲੀਆਂ 200 ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਖਨੌਰੀ ਦੇ ਸਹਾਇਕ ਥਾਣੇਦਾਰ ਰਾਮੇਸ਼ਵਰ ਦਾਸ ਨਾਕੇਬੰਦੀ ਦੌਰਾਨ ਪੁਲਸ ਡਰੇਨ ਕੈਥਲ ਰੋਡ ਖਨੌਰੀ ਮੌਜੂਦ ਸਨ ਤਾਂ ਸਵੇਰੇ ਕਰੀਬ ਸਾਢੇ 8 ਵਜੇ ਕੈਥਲ ਸਾਈਡ ਵੱਲੋਂ ਇਕ ਬਿਨਾਂ ਨੰਬਰੀ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਇਕਦਮ ਆਪਣੀ ਗੱਡੀ ਪਿੱਛੇ ਮੋਡ਼ਨ ਲੱਗਿਆ ਤਾਂ ਉਕਤ ਗੱਡੀ ਅਚਾਨਕ ਬੰਦ ਹੋ ਗਈ। ਪੁਲਸ ਨੇ ਉਕਤ ਕਾਰ ਦੀ ਤਲਾਸ਼ੀ ਕਰਦਿਆਂ ਉਸ ’ਚੋਂ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਅਤੇ ਕਾਰ ਚਾਲਕ ਅਸ਼ੋਕ ਕੁਮਾਰ ਵਾਸੀ ਢਾਬੀ ਗੁੱਜਰਾਂ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ।
ਰਾਮਬਾਗ ਰੋਡ ਦੀ ਸਡ਼ਕ ਪਿਛਲੇ 6 ਮਹੀਨਿਆਂ ’ਚ ਤਿੰਨ ਵਾਰ ਧਸੀ
NEXT STORY