ਕੁਹਾਡ਼ਾ, (ਸੰਦੀਪ)- ਕੁਹਾਡ਼ਾ ਤੋਂ ਕੁਝ ਕੁ ਦੂਰੀ ’ਤੇ ਚੰਡੀਗਡ਼੍ਹ- ਲੁਧਿਆਣਾ ਨੈਸ਼ਨਲ ਹਾਈਵੇਜ਼ ’ਤੇ ਇਕ ਹਰਿਆਣਾ ਰੋਡਵੇਜ਼ ਦੀ ਬੱਸ ਨੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰ ਕੇ ਪਲਟਾ ਦਿੱਤਾ। ਬੱਸ ’ਚ ਸਵਾਰ ਸਵਾਰੀਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਬੱਸ ਦਾ ਡਰਾਈਵਰ ਹਾਦਸਾ ਵਾਪਰਨ ਸਮੇਂ ਇਕ ਪ੍ਰਾਈਵੇਟ ਬੱਸ ਨੂੰ ਕੁਹਾਡ਼ਾ ਅੱਡੇ ਤੋਂ ਪਹਿਲਾਂ ਪਿੰਡ ਮਾਨਗਡ਼੍ਹ ਨੇਡ਼ੇ ਸਵਾਰੀਅਾਂ ਚੁੱਕਣ ਦੇ ਲਾਲਚ ਨਾਲ ਇਕ ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਦੋਵਾਂ ਦੇ ਅੱਗੇ ਇਕ ਸਾਈਡ ’ਤੇ ਇੱਟਾਂ ਨਾਲ ਭਰੀ ਟਰਾਲੀ ਜਾ ਰਹੀ ਸੀ, ਜਿਸ ਨਾਲ ਤੇਜ਼ ਰਫਤਾਰ ਹਰਿਆਣਾ ਰੋਡਵੇਜ਼ ਦੀ ਬੱਸ ਪਿੱਛੋਂ ਟਕਰਾ ਗਈ। ਇਸ ਨਾਲ ਇੱਟਾਂ ਨਾਲ ਭਰੀ ਟਰਾਲੀ ਸੜਕ ’ਤੇ ਪਲਟ ਗਈ ਤੇ ਟਰਾਲੀ ਉੱਪਰ ਬੈਠਾ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਹਾਦਸੇ ਵਿਚ ਬੱਸ ਅੰਦਰ ਬੈਠੀਅਾਂ ਕਈ ਸਵਾਰੀਅਾਂ ਦੇ ਮੂੰਹਾਂ ’ਤੇ ਮਾਮੂਲੀ ਸੱਟਾਂ ਲੱਗੀਆਂ। ਹਾਦਸਾ ਵਾਪਰਨ ਤੋਂ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਹੌਲਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਟਰੈਕਟਰ-ਟਰਾਲੀ ਦੇ ਡਰਾਈਵਰ ਅਤੇ ਉਸ ਦੇ ਸਾਥੀ ਦੀ ਪਛਾਣ ਮੇਲਾ ਸਿੰਘ ਪੁੱਤਰ ਕਾਕੂ ਸਿੰਘ ਵਾਸੀ ਮੂੰਡੀਆਂ ਤੇ ਸੁਰਿੰਦਰ ਕੁਮਾਰ ਪੁੱਤਰ ਰਾਜਾ ਰਾਮ ਵਾਸੀ ਮੂੰਡੀਆਂ ਵਜੋਂ ਹੋਈ ਹੈ, ਜਿਨ੍ਹਾਂ ਦਾ ਲੁਧਿਆਣਾ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਨੇ ਹਰਿਆਣਾ ਰੋਡਵੇਜ਼ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੇ ਕਾਰਨ ਮਰਨ ਵਾਲੇ ਨੌਜਵਾਨ ਦਾ ਸਾਥੀ ਕਾਬੂ
NEXT STORY