ਬਰਨਾਲਾ (ਪੁਨੀਤ) : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਹੰਡਿਆਇਆ ਦੇ ਆਊਟਲੈਟ ਕੱਟ ਕੋਲ ਇੱਕ ਪ੍ਰਾਈਵੇਟ ਬੱਸ ਅਤੇ ਦੋ ਗੱਡੀਆਂ ਵਿਚਕਾਰ ਸੜਕੀ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰੀ ਇੱਕ ਨਿੱਜੀ ਬੱਸ ਦੇ ਡਰਾਈਵਰ ਨੇ ਕਥਿਤ ਤੌਰ 'ਤੇ ਲਾਪਰਵਾਹੀ ਵਰਤਦੇ ਹੋਏ ਅਚਾਨਕ ਸੜਕੀ ਕੱਟ ਤੋਂ ਬੱਸ ਮੋੜ ਦਿੱਤੀ।
ਜਾਣਕਾਰੀ ਅਨੁਸਾਰ ਇਸ ਪ੍ਰਾਈਵੇਟ ਬੱਸ ਵਿੱਚ ਕਰੀਬ 40 ਮਹਿਲਾ ਸ਼ਰਧਾਲੂ ਸਵਾਰ ਸਨ, ਜੋ ਦਮਦਮਾ ਸਾਹਿਬ ਤੋਂ ਬਰਨਾਲਾ ਦੇ ਅੜੀਸਰ ਗੁਰਦੁਆਰਾ ਸਾਹਿਬ ਜਾ ਰਹੀਆਂ ਸਨ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੱਸ ਵਿੱਚ ਸਵਾਰ ਸਾਰੀਆਂ ਔਰਤਾਂ ਤੇ ਗੱਡੀ ਚਾਲਕ ਸੁਰੱਖਿਅਤ ਹਨ। ਹਾਲਾਂਕਿ, ਗੱਡੀਆਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਗੱਡੀਆਂ ਦੇ ਚਾਲਕਾਂ ਨੇ ਬੱਸ ਡਰਾਈਵਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਡਰਾਈਵਰ ਨੇ ਬਿਨਾਂ ਦੇਖੇ ਇੱਕਦਮ ਬੱਸ ਮੋੜ ਦਿੱਤੀ, ਜਿਸ ਕਾਰਨ ਅੱਗੇ ਜਾ ਰਹੀ ਕਾਰ ਨੂੰ ਬਰੇਕ ਲਗਾਉਣੀ ਪਈ ਅਤੇ ਪਿੱਛੇ ਆ ਰਹੀ ਦੂਜੀ ਗੱਡੀ ਉਸ ਵਿੱਚ ਜਾ ਟਕਰਾਈ। ਉਹਨਾਂ ਇਹ ਵੀ ਦੱਸਿਆ ਕਿ ਇਹ ਹਾਦਸਾ ਬਹੁਤ ਭਿਆਨਕ ਹੋ ਸਕਦਾ ਸੀ ਪਰ ਸੂਝ-ਬੂਝ ਨਾਲ ਬਚਾਅ ਹੋ ਗਿਆ। ਚਾਲਕਾਂ ਨੇ ਦੋਸ਼ ਲਾਇਆ ਕਿ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਨੇ ਬੱਸ ਨਹੀਂ ਰੋਕੀ, ਜਿਸ ਨੂੰ ਬਾਅਦ ਵਿੱਚ ਹੋਰ ਰਾਹਗੀਰਾਂ ਨੇ ਪਿੱਛਾ ਕਰਕੇ ਰੁਕਵਾਇਆ।
ਦੂਜੇ ਪਾਸੇ, ਬੱਸ ਡਰਾਈਵਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੀ ਸਹੀ ਸਾਈਡ 'ਤੇ ਜਾ ਰਿਹਾ ਸੀ ਅਤੇ ਉਸ ਦੀ ਕੋਈ ਗਲਤੀ ਨਹੀਂ ਹੈ। ਮੌਕੇ 'ਤੇ ਦੋਵਾਂ ਧਿਰਾਂ ਵਿਚਕਾਰ ਕਾਫੀ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਰਦਨਾਕ ਹਾਦਸਾ! ਕੰਬਾਈਨ ਨਾਲ ਟੱਕਰ ਮਗਰੋਂ ਨੌਜਵਾਨ ਦੀ ਰੂਹ ਕੰਬਾਊ ਮੌਤ (ਵੀਡੀਓ)
NEXT STORY