ਭਦੌਡ਼, (ਰਾਕੇਸ਼)- ਕਸਬਾ ਭਦੌਡ਼ ਦੇ ਤਲਵੰਡੀ ਰੋਡ ’ਤੇ ਵਾਪਰੇ ਇਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਥਾਣਾ ਭਦੌਡ਼ ਦੇ ਏ. ਐੱਸ. ਆਈ. ਮੱਘਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸਵੇਰੇ ਸੱਤਪਾਲ ਸਿੰਘ (19) ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਤਲਵੰਡੀ ਆਪਣੇ ਮੋਟਰਸਾਈਕਲ ਡੀਲਕਸ ਨੰ. ਪੀ.ਬੀ. 10 ਈ.ਆਰ. 5202 ’ਤੇੇ ਸਵਾਰ ਹੋ ਕੇ ਆਪਣੇ ਸਾਥੀਆਂ ਧਰਮਾ ਸਿੰਘ ਪੁੱਤਰ ਤੇਲੂ ਸਿੰੰਘ, ਧਰਮਾ ਸਿੰਘ ਪੁੱਤਰ ਭਜਨ ਸਿੰਘ ਦੇ ਨਾਲ ਪਿੰਡ ਤਲਵੰਡੀ ਤੋਂ ਭਦੌਡ਼ ਵੱਲ ਨੂੰ ਆ ਰਿਹਾ ਸੀ। ਇਸੇ ਦੌਰਾਨ 2 ਲਡ਼ਕੀਆਂ ਐਕਟਿਵਾ ਜਿਸ ਦਾ ਨੰ. ਪੀ. ਬੀ. 32 ਵੀ 4126 ’ਤੇ ਭਦੌਡ਼ ਤੋਂ ਟਿਊਸ਼ਨ ਪਡ਼੍ਹ ਕੇ ਆਪਣੇ ਪਿੰਡ ਤਲਵੰਡੀ ਵੱਲ ਨੂੰ ਜਾ ਰਹੀਆਂ ਸੀ ਕਿ ਮੋਟਰਸਾਈਕਲ ਚਾਲਕ ਸੱਤਪਾਲ ਸਿੰਘ ਦੀ ਟੱਕਰ ਐਕਟਿਵਾ ਨਾਲ ਹੋ ਗਈ ਅਤੇ ਸੱਤਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇਸ ਹਾਦਸੇ ’ਚ ਧਰਮਾ ਸਿੰਘ ਪੁੱਤਰ ਤੇਲੂ ਸਿੰਘ, ਧਰਮਾ ਸਿੰਘ ਪੁੱਤਰ ਭਜਨ ਸਿੰਘ ਅਤੇ ਐਕਟਿਵਾ ਸਵਾਰ ਲਡ਼ਕੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਣ ਵੱਖ-ਵੱਖ ਹਸਪਤਾਲਾਂ ’ਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਸੱਤਪਾਲ ਸਿੰਘ ਦੀ ਮਾਤਾ ਅਮਰਜੀਤ ਕੌਰ ਪਤਨੀ ਹਜ਼ਾਰਾ ਸਿੰਘ ਵਾਸੀ ਪਿੰਡ ਤਲਵੰਡੀ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਟਰੈਫਿਕ ਨਿਯਮ ਦੀ ਉਲੰਘਣਾ ਕਰਨ 'ਤੇ ਪੁਲਸ ਨੇ ਘਰ ਜਾ ਕੇ ਕੱਟਿਆ ਚਲਾਨ
NEXT STORY