ਜੈਤੋ ( ਰਘੂਨੰਦਨ ਪਰਾਸ਼ਰ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਮਾਨਦਾਰ, ਸਲੀਕੇਦਾਰ ਤੇ ਪੰਥਕ ਭਾਵਨਾਂ ਵਾਲੀ ਸ਼ਖਸੀਅਤ ਹਨ, ਜਿਨ੍ਹਾਂ ਨੇ ਸਿੰਖ ਪੰਥ ਦੀ ਨੁਮਾਇੰਦਾ ਸੰਸਥਾ ਨੂੰ ਸੁਯੋਗ ਅਗਵਾਈ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਮੇਜਰ ਸਿੰਘ ਢਿੱਲੋਂ ਅਤੇ ਸ. ਅਮਰੀਕ ਸਿੰਘ ਕੋਟਸ਼ਮੀਰ ਨੇ ਕੀਤਾ। ਉਹ ਬਾਬਾ ਜੋਰਾ ਸਿੰਘ ਜੀ ਅਨੰਦ ਈਸ਼ਵਰ ਦਰਬਾਰ ਬਧਨੀ ਕਲਾਂ ਵਾਲਿਆਂ ਵੱਲੋਂ ਰੱਖੇ ਇਕ ਸਮਾਗਮ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹਾਜਰੀ ਭਰਨ ਆਏ ਸਨ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਕਾਰਜਕਾਲ ਸਮੇਂ ਸਿਖੀ ਦੇ ਪ੍ਰਚਾਰ ਪ੍ਰਸਾਰ ਲਈ ਜ਼ਿਕਰਯੋਗ ਕਾਰਜ ਹੋਏ ਹਨ। ਉਨ੍ਹਾਂ 'ਤੇ ਸਵਾਲ ਕਰਨੇ ਸੋਭਾ ਨਹੀਂ ਦਿੰਦੇ।
ਬਾਬਾ ਜੋਰਾ ਸਿੰਘ ਜੀ ਅਨੰਦ ਈਸ਼ਵਰ ਦਰਬਾਰ ਬਧਨੀ ਕਲਾਂ ਵਾਲਿਆਂ ਨੇ ਕਿਹਾ ਕਿ ਐਡਵੋਕੇਟ ਧਾਮੀ ਦੀ ਅਗਵਾਈ ਵਿਚ ਧਰਮ ਪ੍ਰਚਾਰ ਲਹਿਰ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਆਦਰਸ਼ਕ ਸੇਧਾਂ ਮਿਲੀਆਂ ਹਨ ਅਤੇ ਇਹ ਪੰਥਕ ਭਾਵਨਾਂ ਦੀ ਇਕ ਮਿਸਾਲ ਹੈ। ਬਾਬਾ ਜੋਰਾ ਸਿੰਘ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਨੂੰ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਸ. ਹਰਮੇਲ ਸਿੰਘ ਸੰਧੂ ਮੁੱਖ ਸੇਵਾਦਾਰ ਇੰਟਰਨੈਸ਼ਨਲ ਗੁਰਮਤਿ ਜਾਗ੍ਰਿਤੀ ਮੰਚ (ਰਜਿ) ਅਤੇ ਹੋਰ ਮੌਜੂਦ ਸਨ।
ਪੰਜਾਬ ਸਰਕਾਰ ਨੇ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫਾ
NEXT STORY