ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 22 ਬੋਤਲਾਂ ਠੇਕਾ ਸ਼ਰਾਬ ਦੇਸੀ ਅਤੇ ਨਸ਼ੇ ਵਾਲੀਆਂ 950 ਗੋਲੀਆਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਬਰਨਾਲਾ ਦੇ ਹੌਲਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਬਾਹੱਦ ਸੰਘੇਡ਼ਾ ਤੋਂ ਪਿੰਡ ਸੇਖਾਂ ਵੱਲ ਜਾਂਦੇ ਹੋਏ ਰੇਲਵੇ ਫਾਟਕ ਨੇਡ਼ੇ ਸਤਿਗੁਰ ਸਿੰਘ ਵਾਸੀ ਚੂਹਡ਼ ਪੱਤੀ ਫਰਵਾਹੀ ਨੂੰ 12 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਸੀ. ਆਈ. ਏ. ਸਟਾਫ ਬਰਨਾਲਾ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਗਸ਼ਤ ਦੌਰਾਨ ਬਾਹੱਦ ਬਠਿੰਡਾ-ਬਰਨਾਲਾ ਮੇਨ ਰੋਡ ਤੋਂ ਨਵੀਂ ਬਣੀ ਲਿੰਕ ਰੋਡ ਮੋਗਾ ਬਾਈਪਾਸ ਤੋਂ ਵਿੱਕੀ ਸਿੰਘ ਵਾਸੀ ਰਾਮ ਬਾਗ ਦੀ ਬੈਕਸਾਈਡ ਬਰਨਾਲਾ ਅਤੇ ਗੁਰਜੀਤ ਸਿੰਘ ਵਾਸੀ ਜੰਡਾਂ ਵਾਲਾ ਰੋਡ ਬਰਨਾਲਾ ਨੂੰ ਨਸ਼ੇ ਵਾਲੀਆਂ 250 ਗੋਲੀਆਂ ਸਮੇਤ ਕਾਬੂ ਕੀਤਾ। ਥਾਣਾ ਸ਼ਹਿਣਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਪੁਲ ਸੂਆ ਬਾਹੱਦ ਪਿੰਡ ਮੌਡ਼ ਨਾਭਾ ਤੋਂ ਦੀਪਕ ਕੁਮਾਰ ਵਾਸੀ ਆਲੀਕੇ ਨੂੰ 700 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਪੁਲਸ ਚੌਕੀ ਹੰਡਿਆਇਆ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਹੰਡਿਆਇਆ ਤੋਂ ਦੋਸ਼ੀ ਲੱਖਾ ਸਿੰਘ ਵਾਸੀ ਕਿੱਲਾ ਪੱਤੀ ਹੰਡਿਆਇਆ ਨੂੰ 10 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕਰਦਿਆਂ ਥਾਣਾ ਸਦਰ ਬਰਨਾਲਾ ਵਿਚ ਕੇਸ ਦਰਜ ਕੀਤਾ।
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਡ਼ਕੇ ਵਾਲਿਆਂ ਦੇ ਖਰਚੇ ’ਤੇ ਲਡ਼ਕੀ ਨੂੰ ਭੇਜਿਆ ਕੈਨੇਡਾ, ਮਾਰੀ 26 ਲੱਖ ਦੀ ਠੱਗੀ
NEXT STORY