ਲੁਧਿਆਣਾ (ਸਿਆਲ)-ਪਰਿਵਾਰ ਨਾਲ ਹਰਿਦੁਆਰ ਵਿਚ ਸਨਾਨ ਕਰਨ ਲਈ ਗਈ ਲੁਧਿਆਣਾ ਨਿੰਮ ਵਾਲਾ ਦੀ ਔਰਤ ਆਰਤੀ ਕਪੂਰ ਦੇ ਸਿਰ ’ਤੇ ਲੰਗੂਰ ਨੇ ਇਕਦਮ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜਿਸ ਦੇ ਚਲਦੇ ਇਲਾਜ ਦੌਰਾਨ ਔਰਤ ਦੇ ਸਿਰ ’ਤੇ 12 ਟਾਂਕੇ ਲਗਾਏ ਗਏ।
ਇਹ ਵੀ ਪੜ੍ਹੋ- ਅਮਰੀਕਾ 'ਚੋਂ ਮਿਲਦੀ ਕਮਾਂਡ ਤੇ ਪੰਜਾਬ 'ਚ ਹੁੰਦੀ ਤਸਕਰੀ, ਵੱਡੇ ਹਥਿਆਰਾਂ ਸਮੇਤ ਫੜਿਆ ਗਿਆ ਗੁਰਵਿੰਦਰ
ਇਸ ਦੀ ਜਾਣਕਾਰੀ ਦਿੰਦੇ ਹੋਏ ਆਰਤੀ ਕਪੂਰ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ ਹਰਿਦੁਆਰ ਗਈ ਸੀ। ਗੰਗਾ ਵਿਚ ਸਨਾਨ ਕਰਨ ਉਪਰੰਤ ਜਦੋਂ ਉਥੇ ਸਥਾਪਤ ਔਰਤਾਂ ਦੇ ਰੁਮ ਵਿਚ ਕੱਪੜੇ ਬਦਲਣ ਲੱਗੀ ਤਾਂ ਇਕਦਮ ਲੰਗੂਰ ਨੇ ਸਿਰ ’ਤੇ ਮੂੰਹ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਰੌਲਾ ਪਾਉਣ ’ਤੇ ਆਸ ਪਾਸ ਕਾਫੀ ਲੋਕ ਇਕੱਠੇ ਹੋ ਗਏ ਪਰ ਕਿਸੇ ਨੇ ਮੈਡੀਕਲ ਕਰਵਾਉਣ ਦੀ ਹਿੰਮਤ ਨਹੀਂ ਕੀਤੀ। ਉਸ ਦੇ ਪਤੀ ਵੱਲੋਂ ਗੁਹਾਰ ਲਗਾਉਣ ’ਤੇ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਇਲਾਜ ਤੋਂ ਬਾਅਦ ਟਾਂਕੇ ਲਗਾਏ।
ਇਹ ਵੀ ਪੜ੍ਹੋ- ਤਰਨਤਾਰਨ 'ਚ ਅੰਮ੍ਰਿਤਧਾਰੀ ਔਰਤ ਦੇ ਕਤਲ ਕਾਂਡ 'ਚ ਨਵਾਂ ਮੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਨੂੰ ਕਹਿੰਦੇ ਕਿਸਮਤ ਪਲਟਣੀ, ਰਾਤੋ-ਰਾਤ ਲੱਖਪਤੀ ਬਣ ਗਿਆ ਬਿਜਲੀ ਵਾਲਾ
NEXT STORY