ਲੁਧਿਆਣਾ, (ਜ.ਬ.)— ਸੋਮਵਾਰ ਨੂੰ ਤੜਕੇ 4 ਵਜੇ ਕਾਰ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ 5 ਹੋਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਮੌਕੇ 'ਤੇ ਪਹੁੰਚੀ। ਜਾਂਚ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਏ. ਐੱਸ.ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਰਿਆਣਾ ਦੇ ਰਹਿਣ ਵਾਲੇ ਸੁਨੀਲ ਤਨਵਰ ਵਜੋਂ ਹੋਈ ਹੈ, ਜੋ ਕਿ ਸੈਂਟਰਲ ਬੈਂਕ ਆਫ ਇੰਡੀਆ 'ਚ ਸਹਾਇਕ ਬੈਂਕ ਮੈਨੇਜਰ ਵਜੋਂ ਤਾਇਨਾਤ ਸੀ। ਜਾਣਕਾਰੀ ਅਨੁਸਾਰ ਉਕਤ ਕਾਰ ਸਵਾਰ ਇਕ ਵਿਆਹ 'ਚੋਂ ਵਾਪਸ ਆ ਰਹੇ ਸੀ ਤਾਂ ਰਸਤੇ 'ਚ ਅਚਾਨਕ ਪਸ਼ੂ ਸਾਹਮਣੇ ਆ ਗਿਆ ਤੇ ਉਸ ਨੂੰ ਬਚਾਉਣ ਲਈ ਕਾਰ ਦੀ ਬ੍ਰੇਕ ਲਾਈ ਤਾਂ ਕਾਰ ਪਲਟ ਗਈ । ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਗਰਦਨ ’ਤੇ ਚਾਕੂ ਰੱਖ ਕੇ 10 ਸਾਲਾ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼
NEXT STORY