ਫਰੀਦਕੋਟ,(ਜਸਪ੍ਰੀਤ)— ਬੇਅਦਬੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਗਠਿਤ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਜਾਂਚ ਤੇਜ਼ ਕਰ ਦਿੱਤੀ ਹੈ। ਐੱਸ. ਆਈ. ਟੀ. ਨੇ ਅੱਜ ਬਰਗਾੜੀ ਮੋਰਚੇ 'ਤੇ ਬੈਠੇ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦੇ ਬਿਆਨ ਦਰਜ ਕੀਤੇ। ਦੱਸ ਦਈਏ ਕਿ ਮੰਗਲਵਾਰ ਨੂੰ ਐੱਸ. ਆਈ. ਟੀ. ਦੀ ਟੀਮ ਨੇ ਪੁਲਸ ਚੌਂਕੀ ਬਰਗਾੜੀ 'ਚ ਲੋਕਾਂ ਦੇ ਬਿਆਨ ਲਿਖਤ ਦਰਜ ਕੀਤੇ ਸਨ। ਇਸ ਮੌਕੇ 'ਤੇ ਕੋਟਕਪੂਰਾ ਚੌਂਕ 'ਚ ਗੋਲੀ ਕਾਂਡ ਦੌਰਾਨ ਜ਼ਖਮੀ ਹੋਏ ਲੋਕਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਅਤੇ ਉਸ ਸਮੇਂ ਦਾ ਪੂਰਾ ਹਾਲ ਵੀ ਬਿਆਨ ਕੀਤਾ।
ਪਰਾਲੀ ਨਾ ਸਾੜਨ ਦੇ ਹੁਕਮਾਂ 'ਤੇ ਕਿਸਾਨ ਸਖਤ, ਸਰਕਾਰ ਨੂੰ ਸਿੱਧੀ ਚਿਤਾਵਨੀ
NEXT STORY