ਬਠਿੰਡਾ(ਅਮਿਤ)— ਮੰਡੀਆਂ ਵਿਚ ਝੋਨੇ ਦੀ ਖਰੀਦ ਨਾ ਹੋਣ ਤੋਂ ਪਰੇਸ਼ਾਨ 4 ਜ਼ਿਲਿਆਂ ਦੇ ਕਿਸਾਨ ਨੇਤਾਵਾਂ ਨੇ ਬਠਿੰਡਾ ਦੇ ਡੀ.ਸੀ. ਦਫਤਰ ਦੇ ਬਾਹਰ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ, ਜੋ ਕਿ ਅੱਜ ਤੀਜੇ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਮਰਨ ਵਰਤ ਵਿਚ ਬਠਿੰਡਾ-ਮਾਨਸਾ, ਫਰੀਦਕੋਟ-ਮੁਕਤਸਰ ਜ਼ਿਲੇ ਦੇ 4 ਪ੍ਰਧਾਨ ਬੈਠੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਵਲੋਂ ਮਰਨ ਵਰਤ 'ਤੇ ਬੈਠਣ ਦਾ ਮੁੱਖ ਕਾਰਨ ਝੋਨੇ ਦੀ ਖਰੀਦ ਨਾ ਹੋਣਾ ਹੈ, ਕਿਉਂਕਿ ਮੰਡੀਆਂ ਵਿਚ ਜੋ ਝੋਨਾ ਲਿਆਂਦਾ ਜਾ ਰਿਹਾ ਹੈ, ਉਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੈ, ਜਿਸ ਦੇ ਚਲਦੇ ਸਰਕਾਰੀ ਏਜੰਸੀਆਂ ਕਿਸਾਨਾਂ ਦਾ ਝੋਨਾ ਨਹੀਂ ਖਰੀਦ ਰਹੀ ਅਤੇ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਗਏ ਹਨ।
ਦੱਸਣਯੋਗ ਹੈ ਕਿ ਕਿਸਾਨ ਝੋਨੇ ਦੀ ਖਰੀਦ ਨਾ ਹੋਣ ਕਾਰਨ ਪਿੱਛਲੇ 3 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹੋਏ ਪਰ ਸਰਕਾਰ ਵਲੋਂ ਅਜੇ ਤੱਕ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ, ਜਿਸ ਦੇ ਚਲਦੇ ਸਰਕਾਰ ਨੂੰ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਉਦੋਂ ਤੱਕ ਮਰਨ ਵਰਤ 'ਤੇ ਬੈਠੇ ਰਹਿਣਗੇ, ਜਦੋਂ ਤੱਕ ਮੰਡੀਆਂ 'ਚੋਂ ਸਾਰੇ ਝੋਨੇ ਨੂੰ ਸਰਕਾਰ ਨਹੀਂ ਖਰੀਦਦੀ।
ਮੈਦਾਨ 'ਚ ਡਟੇ ਅਧਿਆਪਕ, ਧਰਨਾ 37ਵੇਂ ਦਿਨ ਵੀ ਜਾਰੀ
NEXT STORY