ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਵਲੋਂ ਪਲਟਵਾਰ ਕਰਨ ਤੋਂ ਬਾਅਦ ਲੁਧਿਆਣਾ ਡਕੈਤੀ ਦੇ ਮੁਲਜ਼ਮ ਦਾ ਨਾਮ ਹੁਣ ਕਾਂਗਰਸ ਐੱਮ. ਪੀ. ਅਮਰ ਸਿੰਘ ਨਾਲ ਵੀ ਜੁੜ ਗਿਆ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਦੇ ਨੇੜੇ ਸਥਿਤ ਸੀ. ਐੱਮ. ਐੱਸ. ਕੰਪਨੀ ਦੇ ਆਫਿਸ ਵਿਚ ਪਿਛਲੇ ਦਿਨੀਂ ਹੋਈ 8 ਕਰੋੜ ਦੀ ਡਕੈਤੀ ਦੇ ਇਕ ਮੁਲਜ਼ਮ ਦੀ ਪਛਾਣ ਰਾਏਕੋਟ ਦੇ ਪਿੰਡ ਅੱਬੂਵਾਲ ਦੇ ਰਹਿਣ ਵਾਲੇ ਮਨਜਿੰਦਰ ਮਨੀ ਵਜੋਂ ਹੋਈ ਹੈ, ਜਿਸ ਦੇ ਘਰੋਂ ਪੁਲਸ ਨੇ ਲੁੱਟ ਦਾ ਕਾਫੀ ਕੈਸ਼ ਬਰਾਮਦ ਕੀਤਾ ਹੈ। ਜਿਸ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਸੁਖਪਾਲ ਖਹਿਰਾ ਵੱਲੋਂ ਉਕਤ ਮੁਲਜ਼ਮ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨਾਲ ਫੋਟੋ ਜਾਰੀ ਕਰ ਕੇ ਉਸ ਦਾ ਕਰੀਬੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹਾਕਮ ਸਿੰਘ ਠੇਕੇਦਾਰ ਵੱਲੋਂ ਪਲਟ ਵਾਰ ਕੀਤਾ ਗਿਆ ਹੈ, ਜਿਸ ਵੱਲੋਂ ਹੁਣ ਉਕਤ ਮੁਲਜ਼ਮ ਦੀ ਕਾਂਗਰਸ ਐੱਮ. ਪੀ. ਅਮਰ ਸਿੰਘ ਦੇ ਨਾਲ ਫੋਟੋ ਜਾਰੀ ਕੀਤੀ ਗਈ ਹੈ। ਹਾਕਮ ਸਿੰਘ ਠੇਕੇਦਾਰ ਦਾ ਦਾਅਵਾ ਹੈ ਕਿ ਉਕਤ ਮੁਲਜ਼ਮ ਕਾਂਗਰਸ ਐੱਮ. ਪੀ. ਦੇ ਕਾਫੀ ਕਰੀਬੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਨਾਲ ਫੋਟੋ ਹੋਣ ਕਾਰਨ ਨੇਤਾ ਦਾ ਨਾਂ ਅਪਰਾਧੀ ਨਾਲ ਜੁੜ ਸਕਦਾ ਹੈ ਤਾਂ ਪ੍ਰਤਾਪ ਬਾਜਵਾ ਨੂੰ ਪਹਿਲਾਂ ਆਪਣੀ ਪਾਰਟੀ ਦੇ ਐੱਮ.ਪੀ. ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਵਿਚਾਰਾ ਪਾਇਲਟ ਰੋ-ਰੋ ਕੇ ਮਰ ਗਿਆ ਪਰ ਗਹਿਲੋਤ ਕਹਿੰਦੇ ਕਿ ਕਾਰਵਾਈ ਨਹੀਂ ਕਰਾਂਗਾ : ਕੇਜਰੀਵਾਲ
ਵਿਧਾਨ ਸਭਾ ਸੈਸ਼ਨ ’ਚ ਵੀ ਸੁਣਨ ਨੂੰ ਮਿਲ ਸਕਦੀ ਹੈ ਮਾਮਲੇ ਦੀ ਗੂੰਜ
ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਪ੍ਰਤਾਪ ਬਾਜਵਾ ਵੱਲੋਂ ਇਕ ਤੋਂ ਬਾਅਦ ਇਕ ਕਰਕੇ ਆਮ ਆਦਮੀ ਪਾਰਟੀ ਦੇ ਦਲਿਤ ਵਿਧਾਇਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਵੱਲੋਂ ਨਾਮ ਲਏ ਬਿਨਾ ਭਦੌੜ ਤੋਂ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵੀ ਵਿਵਾਕ ਚੱਲ ਰਿਹਾ ਹੈ, ਜਿਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਦਲਿਤ ਵਿਧਾਇਕਾਂ ਵੱਲੋਂ ਪ੍ਰਤਾਪ ਬਾਜਵਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਪ੍ਰਤਾਪ ਬਾਜਵਾ ਵੱਲੋਂ ਦਲਿਤ ਸਮਾਜ ਦੇ ਖ਼ਿਲਾਫ਼ ਕੋਈ ਟਿੱਪਣੀ ਨਾ ਕਰਨ ਦੀ ਸਫਾਈ ਦਿੱਤੀ ਗਈ ਹੈ ਪਰ ਇਹ ਮੁੱਦਾ ਵਿਧਾਨ ਸਭਾ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਉਠਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਉਮਾਨ ਤੋਂ ਪਰਤੀ ਔਰਤ ਬੋਲੀ : ਮਾਸੀ ਦੀ ਲੜਕੀ ਨੇ ਸੁਪਨੇ ਦਿਖਾ ਵਿਦੇਸ਼ ਬੁਲਾ ਕੇ ਬਣਾਇਆ ਬੰਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਬੋਹਰ 'ਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ, ਨਰਮਾ ਉਤਪਾਦਕਾਂ ਦੀ ਵਧੀ ਚਿੰਤਾ
NEXT STORY