ਗੁਰੂਹਰਸਹਾਏ (ਆਵਲਾ): ਸ਼ਹਿਰ ਦੀ ਪੁਰਾਣੀ ਸਟੇਟ ਬੈਂਕ ਰੋਡ ਵਿਖੇ ਬੀਤੀ ਰਾਤ ਦਿਨ ਬੁੱਧਵਾਰ ਰਾਤ 7 ਅਤੇ 8 ਵਜੇ ਦੇ ਕਰੀਬ ਦੋ ਧਿਰਾਂ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿ੍ਰੰਸ ਖੁੱਲਰ ਜੋ ਕਿ ਸ਼ਹਿਰ ਅੰਦਰ ਰੈਡੀਮੇਡ ਕੱਪੜਿਆਂ ਦਾ ਕੰਮ ਕਰਦਾ ਹੈ ਜਦ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਪਿੰਡ ਬੇਟੂ ਕਦੀਮ ਮਮਦੋਟ ਵਿਖੇ ਜਾਣ ਲਈ ਆਪਣੀ ਕਾਰ ’ਚ ਇਕ ਹੋਰ ਨੌਜਵਾਨ ਦੇ ਨਾਲ ਸਵਾਰ ਹੋ ਕੇ ਜਾ ਰਿਹਾ ਸੀ ਜਦ ਉਹ ਪੁਰਾਣੀ ਸਟੇਟ ਬੈਂਕ ਰੋਡ ਤੇ ਪਹੁੰਚਿਆ ਤਾ ਫੁਹਾਰਾ ਚੌਕ ਵਲੋਂ ਆ ਰਹੇ ਮੋਟਰਸਾਈਕਲ, ਸਕੂਟਰੀ ਤੇ ਸਵਾਰ ਅਤੇ ਕਈ ਪੈਦਲ ਚੱਲ ਕੇ ਆ ਰਹੇ ਅਣਪਛਾਤੇ ਲੋਕ ਜਿਨ੍ਹਾਂ ਦੀ ਗਿਣਤੀ ਕਰੀਬ 6 ਤੋਂ 8 ਦੀ ਸੀ, ਜਿੰਨਾਂ ਦੇ ਹੱਥ ’ਚ ਤੇਜ਼ਧਾਰ ਹਥਿਆਰ ਅਤੇ ਕਈਆਂ ਕੋਲ ਪਿਸਤੌਲ ਸਨ।
ਇਨ੍ਹਾਂ ਲੋਕਾ ਨੇ ਕਾਰ ਨੂੰ ਰੋਕ ਲਿਆ ਅਤੇ ਕਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਕਾਰ ਦੀ ਭੰਨਤੋੜ ਕੀਤੀ ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਚੱਲਦਿਆਂ ਕਾਰ ਸਵਾਰ ਪਿ੍ਰੰਸ ਨਾਮਕ ਵਿਅਕਤੀ ਦੇ ਪੱਟ ਵਿੱਚ ਗੋਲੀ ਵੱਜੀ ਜੋ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।ਘਟਨਾ ਨੂੰ ਅੰਜਾਮ ਦੇਣ ਮਗਰੋ ਅਣਪਛਾਤੇ ਵਿਅਕਤੀ ਉੱਥੋਂ ਫਰਾਰ ਹੋ ਗਏ।ਜ਼ਖ਼ਮੀ ਵਿਅਕਤੀ ਨੂੰ ਇਲਾਜ ਦੇ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾ ਪੁਰਾਣੀ ਸਟੇਟ ਬੈਂਕ ਵਾਲੀ ਰੋਡ ਦੇ ਬਾਜ਼ਾਰ ’ਚ ਕਈ ਦੁਕਾਨਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸਾਨੀ ਸੰਘਰਸ਼ ਤੋਂ ਬਾਅਦ ਹੀ ਨਵਾਂ ਸਾਲ ਮਨਾਉਣਗੇ 'ਵੈਟਨਰੀ ਇੰਸਪੈਕਟਰ' : ਸੱਚਰ
NEXT STORY