ਲੁਧਿਆਣਾ (ਹਿਤੇਸ਼)– ਲੋਕ ਸਭਾ ਚੋਣਾਂ ਦੌਰਾਨ ਇਕ-ਦੂਜੇ ਖਿਲਾਫ ਬਿਆਨਬਾਜ਼ੀ ਕਰ ਰਹੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਟੇਜ ਸਮਾਰੋਹਾਂ ਜਾਂ ਟੀ.ਵੀ. ਇੰਟਰਵਿਊ ਤੋਂ ਸ਼ੁਰੂ ਹੋਈ ਲੜਾਈ ਟਵਿੱਟਰ ’ਤੇ ਪੁੱਜ ਗਈ ਹੈ।
ਇਹ ਮਾਮਲਾ ਬਿੱਟੂ ਦੇ ਦਾਦਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਗਾਂਧੀ ਪਰਿਵਾਰ ਦੀ ਫੋਟੋ ਨਾਲ ਜੁੜਿਆ ਹੋਇਆ ਹੈ, ਜਿਸ ਦੀ ਸ਼ੁਰੂਆਤ ਰਾਜਾ ਵੜਿੰਗ ਵੱਲੋਂ ਬਿੱਟੂ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਦੇ ਪੋਸਟਰ ’ਤੇ ਬੇਅੰਤ ਸਿੰਘ ਦੀ ਫੋਟੋ ਲਗਾਉਣ ਦੇ ਵਿਰੋਧ ਤੋਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਬਿੱਟੂ
ਇਹ ਵੀ ਪੜ੍ਹੋ- ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ
ਨੇ ਕਾਂਗਰਸ ’ਤੇ ਉਨ੍ਹਾਂ ਦੇ ਦਾਦਾ ਦੀ ਸ਼ਹਾਦਤ ਨੂੰ ਸਨਮਾਨ ਨਾ ਦੇਣ ਦਾ ਦੋਸ਼ ਲਾਉਂਦੇ ਹੋਏ ਇਹ ਸਾਫ ਕੀਤਾ ਸੀ ਕਿ ਬੇਅੰਤ ਸਿੰਘ ਵੱਲੋਂ ਕਾਂਗਰਸ ਪਾਰਟੀ ਲਈ ਨਹੀਂ, ਸਗੋਂ ਦੇਸ਼ ਲਈ ਬਲੀਦਾਨ ਦਿੱਤਾ ਗਿਆ ਸੀ।
ਇਹ ਮੁੱਦਾ ਕੁਝ ਦਿਨਾਂ ਤੱਕ ਸ਼ਾਂਤ ਰਹਿਣ ਤੋਂ ਬਾਅਦ ਹੁਣ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਬਣਨ ਤੋਂ ਬਾਅਦ ਇਕ ਵਾਰ ਫਿਰ ਗਰਮਾ ਗਿਆ ਹੈ, ਜਿਸ ਦੇ ਤਹਿਤ ਰਾਜਾ ਵੜਿੰਗ ਨੇ ਟਵਿੱਟਰ ’ਤੇ ਬਿੱਟੂ ਵੱਲੋਂ ਨਾਮਜ਼ਦਗੀ ਦਾਖਲ ਕਰਨ ਲਈ ਜਾਰੀ ਕੀਤੇ ਗਏ ਪੋਸਟਰ ’ਤੇ ਸਵ. ਬੇਅੰਤ ਸਿੰਘ ਦੀ ਫੋਟੋ ਨਾ ਹੋਣ ਨੂੰ ਲੈ ਕੇ ਟਿੱਪਣੀ ਕੀਤੀ ਹੈ।
ਰਾਜਾ ਵੜਿੰਗ ਨੇ ਬਿੱਟੂ ਨੂੰ ਰਾਜਨੀਤਕ ਮੌਕਾਪ੍ਰਸਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੋਟ ਹਾਸਲ ਕਰਨ ਲਈ ਭਾਜਪਾ ਦੇ ਪੋਸਟਰ ’ਤੇ ਬੇਅੰਤ ਸਿੰਘ ਦੀ ਫੋਟੋ ਲਗਾ ਦਿੱਤੀ ਗਈ ਅਤੇ ਹੁਣ ਜਦ ਲੋਕ ਬਿੱਟੂ ਨੂੰ ਮੌਕਾਪ੍ਰਸਤ ਕਹਿਣ ਲੱਗ ਗਏ ਤਾਂ ਪੋਸਟਰ ਤੋਂ ਬੇਅੰਤ ਸਿੰਘ ਦੀ ਫੋਟੋ ਗਾਇਬ ਹੋ ਗਈ ਹੈ।
ਇਸ ਮਾਮਲੇ ’ਚ ਬਿੱਟੂ ਨੇ ਵੀ ਟਵਿੱਟਰ ਜ਼ਰੀਏ ਹੀ ਪਲਟਵਾਰ ਕੀਤਾ ਹੈ, ਜਿਸ ਪੋਸਟ ’ਚ ਉਨ੍ਹਾਂ ਨੇ ਰਾਜਾ ਵੜਿੰਗ ਦਾ ਪੋਸਟਰ ਸ਼ੇਅਰ ਕੀਤਾ ਹੈ। ਬਿੱਟੂ ਨੇ ਕਾਂਗਰਸ ਦੇ ਪੋਸਟਰ ਤੋਂ ਗਾਂਧੀ ਪਰਿਵਾਰ ਦੀ ਫੋਟੋ ਗਾਇਬ ਹੋਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਂ ਤਾਂ ਰਾਜਾ ਵੜਿੰਗ ਨੂੰ ਓਵਰ ਕਾਫੀਡੈਂਸ ਹੈ ਜਾਂ ਫਿਰ ਉਹ ਕਿਸੇ ਵਿਵਾਦ ਤੋਂ ਬਚਣ ਲਈ ਇਸ ਤਰ੍ਹਾਂ ਕਰ ਰਹੇ ਹਨ।
ਬਿੱਟੂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਰਾਜਾ ਵੜਿੰਗ ਛੋਟੀ ਉਮਰ ਤੋਂ ਹੀ ਉਨ੍ਹਾਂ ਦੇ ਫੇਸਬੁੱਕ ਪੇਜ ਨੂੰ ਫਾਲੋਅ ਕਰ ਰਹੇ ਹਨ, ਹੁਣ ਉਨ੍ਹਾਂ ਨੂੰ ਫਾਈਵ ਸਟਾਰ ਹੋਟਲ ’ਚੋਂ ਬਾਹਰ ਨਿਕਲ ਕੇ ਦੇਖਣਾ ਚਾਹੀਦਾ ਹੈ ਕਿ ਭਾਜਪਾ ਦੇ ਚੋਣ ਆਫਿਸ ’ਚ ਲੱਗੇ ਹੋਰਡਿੰਗ ’ਤੇ ਬੇਅੰਤ ਸਿੰਘ ਦੀ ਫੋਟੋ ਲੱਗੀ ਹੋਈ ਹੈ। ਬਿੱਟੂ ਨੇ ਰਾਜਾ ਵੜਿੰਗ ਨੂੰ ਲੋਕ ਸਭਾ ਚੋਣਾਂ ਦੇ ਨਾਂ ’ਤੇ ਲੁਧਿਆਣਾ ’ਚ 20 ਦਿਨ ਦੀ ਛੁੱਟੀ ਮਨਾਉਣ ਦੇ ਨਾਲ ਹੀ ਭਾਜਪਾ ਦੇ ਹੋਰਡਿੰਗ ’ਚ ਲੱਗੀ ਹੋਈ ਪੀ.ਐੱਮ. ਨਰਿੰਦਰ ਮੋਦੀ ਦੀ ਫੋਟੋ ਨਾਲ ਸੈਲਫੀ ਲੈਣ ਦੀ ਸਲਾਹ ਵੀ ਦਿੱਤੀ ਹੈ।
ਇਹ ਵੀ ਪੜ੍ਹੋ- ਫਰਿੱਜ ਵੇਚਣ ਪਿੱਛੇ ਭਰਾ ਨੇ ਹੀ ਕਰ'ਤਾ ਭਰਾ ਦਾ ਕਤਲ, ਬੈੱਡ 'ਚ ਲਾਸ਼ ਲੁਕਾ ਖ਼ੁਦ ਫ਼ੋਨ ਕਰ ਕਿਹਾ, 'ਆ ਕੇ ਸਾਂਭ ਲਵੋ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ ਵਿਭਾਗ ਦੀ ਚਿਤਾਵਨੀ! ਆਰੇਂਜ ’ਚ ਬਦਲ ਸਕਦੈ ਯੈਲੋ ਅਲਰਟ, ਖੁਸ਼ਕ ਮੌਸਮ ’ਚ ਹਵਾਵਾਂ ਦਾ ਦੌਰ ਸ਼ੁਰੂ
NEXT STORY