ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਭਗਵਾਨ ਦਾਸ ਕਾਲੋਨੀ ’ਚ ਟੈਂਟ ਦੀ ਦੁਕਾਨ ਕਰਨ ਵਾਲੇ ਇਕ ਦੁਕਾਨਦਾਰ ਦੇ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਟੈਂਟ ਦੁਕਾਨਦਾਰ ਜਸਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਟੈਂਟ ਦੀ ਦੁਕਾਨ ਭਗਵਾਨ ਦਾਸ ਕਾਲੋਨੀ ’ਚ ਹੈ।
ਉਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਉਸ ਨੂੰ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਲਕਸ਼ਮੀ ਨਗਰ ’ਚ ਉਨ੍ਹਾਂ ਨੇ ਨਵਾਂ ਮਕਾਨ ਲਿਆ ਹੈ, ਜਿੱਥੇ ਵੀਰਵਾਰ ਨੂੰ ਪਾਠ ਦਾ ਭੋਗ ਰਖਵਾਇਆ ਹੈ। ਜਿਸ ਤੋਂ ਬਾਅਦ ਉਕਤ ਫੋਨ ਕਰਨ ਵਾਲੇ ਨੇ ਪਾਠ ਲਈ ਸਾਮਾਨ ਨੋਟ ਕਰਵਾ ਦਿੱਤਾ ਅਤੇ ਬੁੱਧਵਾਰ ਦੀ ਰਾਤ ਨੂੰ ਉਨ੍ਹਾਂ ਨੇ ਟੈਂਟ ਦਾ ਸਾਮਾਨ ਉਕਤ ਜਗ੍ਹਾ ’ਤੇ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲਾ ਤਸਕਰ STF ਨੇ 35 ਕਰੋੜ ਦੀ ਹੈਰੋਇਨ ਸਣੇ ਕੀਤਾ ਕਾਬੂ
ਜਦੋਂ ਅਗਲੇ ਦਿਨ ਪੀੜਤ ਵਿਅਕਤੀ ਉੱਥੇ ਪ੍ਰੋਗਰਾਮ ’ਤੇ ਗਿਆ ਤਾਂ ਉੱਥੇ ਮੌਜੂਦ ਵੇਟਰਾਂ ਨੇ ਦੱਸਿਆ ਕਿ ਰਾਤ ਨੂੰ ਕੁਝ ਲੋਕ ਉੱਥੇ ਆਏ ਸਨ, ਜੋ ਆਪਣੇ ਨਾਲ 8 ਪਤੀਲੇ ਅਤੇ ਢੱਕਣ ਨਾਲ ਲੈ ਗਏ ਅਤੇ ਕਿਹਾ ਕਿ ਅਸੀਂ ਆਪਣੇ ਘਰੋਂ ਸਬਜ਼ੀਆਂ ਬਣਾ ਕੇ ਲੈ ਆਵਾਂਗੇ।
ਜਦੋਂ ਅਗਲੇ ਦਿਨ ਉੱਥੋਂ ਦੇ ਮੁਲਾਜ਼ਮ ਪੁੱਜੇ ਤਾਂ ਉੱਥੇ ਸਾਰਾ ਦਿਨ ਕੋਈ ਵਿਅਕਤੀ ਨਹੀਂ ਪੁੱਜਾ ਅਤੇ ਨਾ ਹੀ ਉਨ੍ਹਾਂ ਦੇ ਪਤੀਲੇ ਮਿਲੇ ਅਤੇ ਦੇਰ ਸ਼ਾਮ ਟੈਂਟ ਮਾਲਕ ਆਪਣਾ ਬਾਕੀ ਸਾਮਾਨ ਲੈ ਕੇ ਵਾਪਸ ਆ ਗਿਆ, ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਥਾਣਾ ਸਲੇਮ ਟਾਬਰੀ ’ਚ ਸ਼ਿਕਾਇਤ ਦਰਜ ਕਰਵਾਈ। ਜਦੋਂ ਉਕਤ ਮਾਮਲੇ ’ਚ ਥਾਣਾ ਮੁਖੀ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ED ਨੇ SEL ਕੰਪਨੀ ਦੇ ਮਾਲਕ ਨੀਰਜ ਸਲੂਜਾ ਨੂੰ ਕੀਤਾ ਗ੍ਰਿਫ਼ਤਾਰ, 1,531 ਕਰੋੜ ਦੇ ਧੋਖਾਧੜੀ ਮਾਮਲੇ 'ਚ ਹੋਈ ਕਾਰਵਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ SEL ਕੰਪਨੀ ਦੇ ਮਾਲਕ ਨੀਰਜ ਸਲੂਜਾ ਨੂੰ ਕੀਤਾ ਗ੍ਰਿਫ਼ਤਾਰ, 1,531 ਕਰੋੜ ਦੇ ਧੋਖਾਧੜੀ ਮਾਮਲੇ 'ਚ ਹੋਈ ਕਾਰਵਾਈ
NEXT STORY