ਕੁਰਾਲੀ, (ਬਠਲਾ)- ਕੁਰਾਲੀ ਰੋਪੜ ਮਾਰਗ ’ਤੇ ਸਥਿੱਤ ਪਿੰਡ ਚਰਹੇੜੀ ਦੇ ਬਾਈਪਾਸ ਨੇੜੇ ਕਾਰ ਅਤੇ ਟਰੱਕ ਦੀ ਟੱਕਰ ਹੋਣ ਨਾਲ ਕਾਰ ਵਿਚ ਸਵਾਰ ਲੜਕੀ ਦੀ ਮੌਤ ਹੋ ਗਈ ਜਦੋਂਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਕੁਰਾਲੀ ਤੋਂ ਰੋਪੜ ਵੱਲ ਜਾਣ ਵਾਲੇ ਬਾਈਪਾਸ ’ਤੇ ਪਿੰਡ ਚਰਹੇੜੀ ਨੇੜੇ ਉਸ ਸਮੇਂ ਹੋਇਆ, ਜਦੋਂ ਇਕ ਕਾਰ ਦੀ ਟੱਕਰ ਟਰੱਕ ਨਾਲ ਹੋ ਗਈ। ਹਾਦਸੇ ਦੌਰਾਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਟਰੱਕ ਪਲਟ ਗਿਆ। ਹਾਦਸੇ ਕਾਰਨ ਕਾਰ ਵਿਚ ਸਵਾਰ ਮਨਿੰਦਰਜੀਤ ਕੌਰ ਵਾਸੀ ਕੋਟਲਾ ਨਿਹੰਗ, ਜੋ ਕਿ ਨਰਸ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕਾਰ ਚਾਲਕ ਹਰਮਨਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੋਪੜ, ਜੋ ਕਿ ਡਾਕਟਰ ਹੈ, ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਮੋਰਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੇ ਹਨ ਤੇ ਘਰ ਵਾਪਸ ਘਰ ਜਾ ਰਹੇ ਸਨ। ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ
NEXT STORY