ਪਟਿਆਲਾ (ਕੰਬੋਜ)- ਨਸ਼ਾ ਤਸਕਰਾਂ ਖਿਲਾਫ ਚਲਾਏ ਜਾ ਰਹੇ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਅੱਜ ਐੱਸਐੱਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੀ ਪੁਲਸ ਫੋਰਸ ਦੇ ਵੱਲੋਂ ਨਸ਼ਾ ਤਸਕਰੀ ਵਾਲੇ ਵੱਖ-ਵੱਖ ਇਲਾਕਿਆਂ 'ਚ ਰੇਡ ਕੀਤੀ ਗਈ। ਜਦੋਂ ਪੁਲਸ ਘਰਾਂ 'ਚ ਵੜ ਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਗੱਡੀਆਂ 'ਚ ਬਿਠਾ ਕੇ ਲਿਜਾ ਰਹੀ ਸੀ ਤਾਂ ਉਸ ਸਮੇਂ ਮੌਕੇ 'ਤੇ ਵੱਡਾ ਹੰਗਾਮਾ ਹੋ ਗਿਆ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ
ਜਾਣਕਾਰੀ ਮੁਤਾਬਕ ਨਸ਼ਾ ਤਸਕਰਾਂ ਦੇ ਪਰਿਵਾਰਾਂ ਵੱਲੋਂ ਪੁਲਸ ਦੀ ਗੱਡੀਆਂ 'ਤੇ ਸਿਰ ਮਾਰੇ ਗਏ ਅਤੇ ਗੱਡੀਆਂ ਦੇ ਅੱਗੇ ਲੇਟ ਕੇ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ । ਇਸੇ ਮੌਕੇ 'ਤੇ ਵੱਖ-ਵੱਖ ਥਾਣਿਆਂ ਦੀ ਪੁਲਸ ਫੋਰਸ ਦੇ ਇੰਚਾਰਜ ਅਮਨਦੀਪ ਬਰਾੜ ਅਤੇ ਗੁਰਪਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਐੱਸਐੱਸਪੀ ਵਰੁਣ ਸ਼ਰਮਾ ਦੀ ਸਖ਼ਤ ਆਦੇਸ਼ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਣਾ ਨਹੀਂ ਹੈ ਅਤੇ ਹਰ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੀ ਲੜੀ ਨੂੰ ਤੋੜਣਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Yo Yo ਹਨੀ ਸਿੰਘ ਦੇ ਗਾਣਿਆਂ 'ਤੇ ਲੱਗੇ ਬੈਨ ! ਪੰਜਾਬ ਸਰਕਾਰ ਅੱਗੇ ਉੱਠੀ ਮੰਗ
NEXT STORY