ਪਾਤੜਾਂ (ਸਨੇਹੀ) : ਬੀਤੀ ਰਾਤ ਪਾਤੜਾਂ-ਮੂਣਕ ਮੇਨ ਸੜਕ ’ਤੇ ਸਥਿਤ ਪਿੰਡ ਸੇਲਵਾਲਾ ਵਿਖੇ ਐੱਚ. ਪੀ. ਪੈਟਰੋਲ ਪੰਪ ਨਜ਼ਦੀਕ ਇਕ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ, ਜਦ ਕਿ ਗੱਡੀ ’ਚ ਸਵਾਰ ਤਿੰਨੋਂ ਵਿਅਕਤੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 11 ਵਜੇ ਦੇ ਕਰੀਬ ਇਕ ਕਾਰ ਜੋ ਪਾਤੜਾਂ ਤੋਂ ਮੂਣਕ ਵੱਲ ਜਾ ਰਹੀ ਸੀ, ਜਿਸ ’ਚ 3 ਵਿਅਕਤੀ ਸਵਾਰ ਸਨ।
ਕਾਰ ਜਦੋਂ ਪਿੰਡ ਸੇਲਵਾਲਾ ਵਿਖੇ ਐੱਚ. ਪੀ. ਪੈਟਰੋਲ ਪੰਪ ਨਜ਼ਦੀਕ ਪੁੱਜੀ ਤਾਂ ਤਕਨੀਕੀ ਖਰਾਬੀ ਆਉਣ ਕਾਰਨ ਕਾਰ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਅੱਗ ਭਿਆਨਕ ਰੂਪ ਧਾਰਦੀ ਚਾਲਕ ਨੇ ਕਾਰ ਨੂੰ ਸੜਕ ਕਿਨਾਰੇ ਰੋਕਿਆ ਅਤੇ ਤਿੰਨੋਂ ਸਵਾਰ ਫੁਰਤੀ ਨਾਲ ਕਾਰ ਚੋਂ ਬਾਹਰ ਨਿਕਲ ਆਏ । ਦੇਖਦੇ ਹੀ ਦੇਖਦੇ ਕਾਰ ਸਡ਼ ਕੇ ਸੁਆਹ ਹੋ ਗਈ। ਕਾਰ ਸਵਾਰਾਂ ਦੀ ਪਛਾਣ ਨਹੀਂ ਹੋ ਸਕੀ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਸੁਖਬੀਰ ਸਿੰਘ ਬਾਦਲ ਦਾ ਮੋਢਾ ਫਿਰ ਹਿੱਲਿਆ!
NEXT STORY