ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਭਾਵੁਕ ਹੋ ਗਏ। ਉਨ੍ਹਾਂ ਨੇ ਚੱਲਦੇ ਭਾਸ਼ਣ 'ਚ ਜੋ ਬੋਲ ਬੋਲੇ, ਉਨ੍ਹਾਂ ਨੂੰ ਸੁਣ ਤੁਹਾਡਾ ਵੀ ਮਨ ਪਿਘਲ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾ ਦਿੱਤੇ, ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ-ਕਰ ਕੇ ਲੱਖਾਂ ਭੈਣਾਂ ਦੀਆਂ ਰੰਗਲੀਆਂ ਚੁੰਨ੍ਹੀਆਂ ਦੇ ਰੰਗ ਚਿੱਟੇ ਕਰ ਦਿੱਤੇ, ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜੀਅ ਸਕਦੇ। ਉਨ੍ਹਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਮਿਲੇਗਾ 10 ਲੱਖ ਦਾ ਮੁਫ਼ਤ ਸਿਹਤ ਬੀਮਾ, ਸਰਕਾਰੀ ਮੁਲਾਜ਼ਮ ਵੀ ਲੈ ਸਕਣਗੇ ਲਾਭ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਤਾਂ ਇਕ ਜ਼ਰੀਆ ਹਾਂ, ਬਾਕੀ ਕੰਮ ਅਦਾਲਤਾਂ ਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਜ਼ਾ ਤਾਂ ਮਿਲ ਕੇ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਉਹ ਬਚ ਨਹੀਂ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ! ਐਮਰਜੈਂਸੀ ਟੀਮਾਂ ਦੀ ਤਾਇਨਾਤੀ ਦੇ ਹੁਕਮ, ਹਾਲਾਤ 'ਤੇ 24 ਘੰਟੇ ਨਜ਼ਰ
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਦੇ ਅਸੀਂ ਵੀ ਕੋਈ ਗਲਤ ਕੰਮ ਕਰਾਂਗੇ ਤਾਂ ਸਾਨੂੰ ਵੀ ਸਜ਼ਾ ਮਿਲੇਗੀ। ਮੁੱਖ ਮੰਤਰੀ ਇੱਥੇ ਮੁਫ਼ਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਜਨਤਾ ਨੂੰ ਸੰਬੋਧਨ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਬੱਚਿਆਂ ਨਾਲ ਖਚਾਖਚ ਭਰੀ ਸਕੂਲ ਬੱਸ ਦਾ ਚਲਾਨ
NEXT STORY