Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    9:36:38 PM

  • delhi building collapse pm modi expresses deep sorrow over

    Delhi building collapse: ਦਿੱਲੀ ਇਮਾਰਤ ਹਾਦਸਾ...

  • punjab murdered

    ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ,...

  • governments should ensure safety of sikhs in canada and america advocate dhami

    ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ...

  • drug addict nephew clashed family

    ਪੰਜਾਬ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • 2022 'ਚ ਨੌਕਰੀਆਂ ਬਾਰੇ ਚੰਨੀ ਤੇ ਕਾਂਗਰਸੀ ਫ਼ਿਕਰ ਨਾ ਕਰਨ, ਇਹ ਜ਼ਿੰਮੇਵਾਰੀ 'ਆਪ' ਨਿਭਾਏਗੀ : ਹਰਪਾਲ ਚੀਮਾ

MALWA News Punjabi(ਮਾਲਵਾ)

2022 'ਚ ਨੌਕਰੀਆਂ ਬਾਰੇ ਚੰਨੀ ਤੇ ਕਾਂਗਰਸੀ ਫ਼ਿਕਰ ਨਾ ਕਰਨ, ਇਹ ਜ਼ਿੰਮੇਵਾਰੀ 'ਆਪ' ਨਿਭਾਏਗੀ : ਹਰਪਾਲ ਚੀਮਾ

  • Updated: 05 Jan, 2022 10:14 PM
Malwa
channi and congress not worry jobs in 2022  it will be aap  s responsibility
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਲ੍ਹ ਦੇਰ ਰਾਤ ਪ੍ਰੈੱਸ ਕਾਨਫ਼ਰੰਸ ਕਰਕੇ ਕੀਤੇ ਨਵੇਂ ਐਲਾਨਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੁੱਖ ਮੰਤਰੀ ਚੰਨੀ ਜਿੰਨਾ ਦੀ 2022 'ਚ ਆਪਣੀ ਕੋਈ ਗਰੰਟੀ ਨਹੀਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਮੂੰਹ ਨਾਲ 2022 'ਚ ਨੌਕਰੀਆਂ ਦੇਣ ਦੇ ਐਲਾਨ ਕਰ ਰਹੇ ਹਨ। ਜਦੋਂ ਇਨ੍ਹਾਂ ਨੇ 5 ਸਾਲ ਕੁੱਝ ਨਹੀਂ ਕੀਤਾ ਤਾਂ ਹੁਣ ਵੀ ਚੰਨੀ ਅਤੇ ਕਾਂਗਰਸੀਆਂ ਨੂੰ ਨੌਜਵਾਨਾਂ ਦੇ ਰੁਜ਼ਗਾਰ ਦੀ ਫ਼ਿਕਰ ਛੱਡ ਦੇਣੀ ਚਾਹੀਦੀ ਹੈ, ਕਿਉਂਕਿ 2022 'ਚ ਆਮ ਆਦਮੀ ਪਾਰਟੀ ਸੱਤਾ 'ਚ ਆਉਂਦਿਆਂ ਹੀ ਇਹ ਜ਼ਿੰਮੇਵਾਰੀ ਸਾਂਭ ਲਵੇਗੀ।" ਓਹਨਾ ਅੱਗੇ ਕਿਹਾ ਕਿ ਚੰਨੀ ਹੁਣ ਰੁਜ਼ਗਾਰ ਗਰੰਟੀ ਸਕੀਮ 2022 ਦੀ ਗੱਲ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ 2017 ਵਾਲੀ  ਘਰ-ਘਰ ਨੌਕਰੀ ਦਾ ਕੀ ਬਣਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਭੱਗੂਪੁਰ ਹਵੇਲੀਆਂ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ (ਵੀਡੀਓ)

ਪਾਰਟੀ ਮੁੱਖ ਦਫ਼ਤਰ ਤੋਂ  ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਹਰਪਾਲ ਚੀਮਾ ਨੇ ਕਿਹਾ, "5 ਸਾਲਾਂ ਬਾਅਦ ਅੱਜ ਕਾਂਗਰਸ ਨੌਕਰੀਆਂ ਦੀ ਗੱਲ ਕਰ ਰਹੀ ਹੈ ਪਰ ਉਹ ਇਹ ਸਾਫ਼ ਕਰਨ ਕਿ ਕਿਤੇ ਇਹ ਘਰ-ਘਰ ਨੌਕਰੀ 2.0 ਤਾਂ ਨਹੀਂ ? ਨਾਲੇ ਉਹ ਕਿਸ ਨੀਤੀ ਤਹਿਤ ਨਿੱਜੀ ਖੇਤਰ ਦੀਆਂ ਨੌਕਰੀਆਂ ਦੀ ਗਰੰਟੀ ਦੇ ਰਹੇ ਹਨ ਅਤੇ ਜੇ ਉਨ੍ਹਾਂ ਕੋਲ ਕੋਈ ਜ਼ਰੀਆਂ ਹੈ ਜਿਸ ਨਾਲ ਇਹ ਸੰਭਵ ਹੈ ਤਾਂ 5 ਸਾਲਾਂ ਤੋਂ ਉਨ੍ਹਾਂ ਨੇ ਇਹ ਨੌਕਰੀਆਂ ਕਿਉਂ ਨਹੀਂ ਦਿੱਤੀਆਂ ?" ਉਨ੍ਹਾਂ  ਕਿਹਾ ਕਿ ਜੇ ਚੰਨੀ ਦੀ ਨੀਅਤ ਸਾਫ਼ ਹੁੰਦੀ ਤਾਂ ਸਾਢੇ ਚਾਰ ਤਕਨੀਕੀ ਸਿੱਖਿਆ ਮੰਤਰੀ ਰਹਿੰਦਿਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਦੇ ਨਾਮ ਤੇ ਬੇਇੱਜ਼ਤ ਨਾ ਕਰਦੇ।  ਸਾਨੂੰ ਸਭ ਨੂੰ ਪਤਾ ਹੈ ਕਿ ਇਹ ਮੇਲੇ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਸਰਕਾਰੀ ਪੈਸੇ ਦੀ ਬਰਬਾਦੀ ਲਈ ਰੱਖੇ ਗਏ ਸਨ, ਕਿਸੇ ਨੂੰ ਆਪਣੀ ਕਾਬਲੀਅਤ ਅਨੁਸਾਰ ਰੁਜ਼ਗਾਰ ਨਹੀਂ ਮਿਲਿਆ। ਉਨ੍ਹਾਂ ਅਨੁਸਾਰ ਕਾਂਗਰਸੀ ਸਿਰਫ਼ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਕੇ ਆਪਣੇ ਇਸ਼ਤਿਆਰ ਦੇਣ ਵਿੱਚ ਮਾਹਿਰ ਹਨ, "ਰੁਜ਼ਗਾਰ ਮੇਲਿਆਂ ਵਿੱਚ ਵੀ ਤੇ ਹੁਣ ਮੁੱਖ ਮੰਤਰੀ ਬਣ ਕੇ ਵੀ ਇੱਕੋ ਤਾਂ ਕੰਮ ਕੀਤਾ ਹੈ ਚੰਨੀ ਨੇ। ਜਿਸ ਦੀ ਉਦਾਹਰਨ ਹੈ 36,000 ਪੱਕੀ ਨੌਕਰੀਆਂ ਦੇ ਇਸ਼ਤਿਹਾਰ। ਸਰਕਾਰੀ ਖ਼ਜ਼ਾਨੇ 'ਚੋਂ ਕਰੋੜਾਂ ਰੁਪਏ ਖ਼ਰਚ ਕੇ ਇੱਕ ਅਜਿਹੇ ਫ਼ੈਸਲੇ ਦੀ ਮਸ਼ਹੂਰੀ ਕੀਤੀ ਗਈ ਜੋ ਅਧਿਕਾਰਿਤ ਤੌਰ ਤੇ ਲਾਗੂ ਵੀ ਨਹੀਂ ਕਰ ਸਕੀ ਚੰਨੀ ਸਰਕਾਰ।"

ਇਹ ਵੀ ਪੜ੍ਹੋ :PM ਮੋਦੀ ਦੀ ਰੱਦ ਹੋਈ ਰੈਲੀ ਨੂੰ ਲੈ ਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ

'ਆਪ' ਆਗੂ ਨੇ ਚੰਨੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਆਈਲੈਟਸ ਕਰਵਾ ਅਤੇ ਨੌਕਰੀਆਂ ਲਈ ਵਿਦੇਸ਼ ਭੇਜਣ ਦੇ ਐਲਾਨ ਦੀ ਤਿੱਖੀ ਨਿੰਦਾ ਕੀਤੀ। ਓਹਨਾ ਕਿਹਾ, "ਅਸੀਂ ਮੈਨੀਫੈਸਟੋ ਬਣਾਉਣ  ਵੇਲੇ ਵੀ ਸਭ ਤੋਂ ਪਹਿਲੀ ਗੱਲ ਇਹ ਸੋਚਦੇ ਹਨ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਕਿਵੇਂ ਪੈਦਾ ਕੀਤਾ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਆਪਣੇ ਘਰਾਂ ਅਤੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਵਿਚ ਧੱਕੇ ਨਾਂ ਖਾਣੇ ਪੈਣ। ਪਰ ਚੰਨੀ ਸਾਹਿਬ ਤੇ ਕਾਂਗਰਸ ਸਰਕਾਰ ਤਾਂ ਸਾਡੇ ਨੌਜਵਾਨਾਂ ਤੋਂ ਖਹਿੜਾ ਛੁਡਾਉਣ ਲਈ ਮੁਫ਼ਤ ਆਈਲੈਟਸ ਦੇ ਨਾਲ ਨਾਲ ਬਾਹਰ ਨੌਕਰੀਆਂ ਕਰਨ ਜਾਣ ਵਾਲੇ ਲਈ ਸਕੀਮਾਂ ਐਲਾਨ ਕਰ ਰਹੀ ਹੈ।  ਕਰਨਾ ਤਾਂ ਇਹਨਾਂ ਇਹ ਵੀ ਨਹੀਂ ਪਰ ਇਹ ਇਹਨਾਂ ਦੀ ਸੋਚ ਦੱਸਦਾ ਹੈ ਕਿ ਇਹ ਪੰਜਾਬ ਦੀ ਨੌਜਵਾਨ ਪੀੜੀ ਲਈ ਕਿੰਨਾ ਕੁ ਸੋਚਦੇ ਹਨ। ''ਮੁੱਖ ਮੰਤਰੀ ਚੰਨੀ ਦੇ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆ ਨੂੰ ਇੰਟਰਨੈੱਟ ਲਈ 2000 ਰੁਪਏ ਭੱਤਾ ਦੇਣ ਦੇ ਫ਼ੈਸਲੇ 'ਤੇ ਆਪ ਆਗੂ ਨੇ ਚੁਟਕੀ ਲੈਂਦਿਆਂ ਕਿਹਾ , "ਕਿਤੇ ਇਹ ਨੈੱਟ ਸਕੀਮ ਸਿਰਫ਼ ਉਨ੍ਹਾਂ ਲਈ ਤਾਂ ਨੀ ਜਿੰਨਾ ਨੂੰ ਕੈਪਟਨ ਵਾਲੇ ਫ੍ਰੀ ਮੋਬਾਈਲ ਫ਼ੋਨ ਮਿਲੇ ਹਨ , ਫਿਰ ਤਾਂ ਸਰਕਾਰ ਨੂੰ ਇਹਦਾ ਫ਼ੰਡ ਰੱਖਣ ਦੀ ਲੋੜ ਨੀ ਕਿਉਂਕਿ ਕਾਂਗਰਸ ਨੂੰ ਵੀ ਪਤਾ ਕੈਪਟਨ ਸਮੇਤ ਕਿਸੇ ਕਾਂਗਰਸੀ ਆਗੂ ਨੇ ਪਿਛਲੀਆਂ ਚੋਣਾਂ ਦੌਰਾਨ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ।" ਉਨ੍ਹਾਂ ਦਾ ਮੰਨਣਾ ਹੈ ਕਿ ਮੁਫ਼ਤ ਕੋਚਿੰਗ ਦੀ ਗੱਲ ਚਰਨਜੀਤ ਚੰਨੀ ਕੇਜਰੀਵਾਲ ਦੀ 'ਜੈ ਭੀਮ' ਯੋਜਨਾ ਤਹਿਤ ਦਿੱਤੀ ਗਰੰਟੀ ਦੀ ਰੀਸ ਨਾਲ ਦੇ ਰਹੇ ਹਨ।

ਹਰਪਾਲ ਚੀਮਾ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਹਾਲੇ ਤਕ ਨੌਕਰੀ ਨਾਂ ਦੇਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ, "ਚੰਨੀ ਸਾਹਿਬ ਨੂੰ ਐਲਾਨਾਂ ਤੋਂ ਵਹਿਲ ਨਹੀਂ ਮਿਲਦੀ ਕਿ ਉਹ ਕੋਈ ਫ਼ੈਸਲਾ  ਲਾਗੂ ਵੀ ਕਰ ਸਕਣ।  ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵੀ ਕੁੱਝ ਕਰਨ ਨੂੰ ਤਿਆਰ ਨਹੀਂ ਕਾਂਗਰਸ ਸਰਕਾਰ, ਸਿਰਫ਼ ਡੰਗ ਟਪਾ ਰਹੇ ਹਨ। ਜੇ ਸਰਕਾਰ ਕੋਲ ਇਸ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਦਾ ਪੂਰਾ ਡਾਟਾ ਵੀ ਨਹੀਂ ਤਾਂ ਇਸ ਤੋਂ ਮੰਦਭਾਗਾ ਕੁੱਝ ਹੋਰ ਨਹੀਂ ਹੋ ਸਕਦਾ।" ਓਹਨਾ ਕਿਹਾ ਕਿ ਆਹੀ ਝੂਠੇ ਵਾਅਦਿਆਂ ਅਤੇ ਖੋਖਲੇ ਐਲਾਨਾਂ ਤੋਂ ਅੱਕੇ ਲੋਕ ਇਹਨਾਂ ਕਾਂਗਰਸੀਆਂ ਅਤੇ ਝੂਠਾਂ ਦੀ ਮਸ਼ੀਨ ਬਾਦਲਾਂ ਤੋਂ ਖਹਿੜਾ ਛੁਡਾਅ ਕਹਿਣੀ ਤੇ ਕਰਨੀ ਦੀ ਇੱਕ ਪਾਰਟੀ ਆਮ ਆਦਮੀ ਪਾਰਟੀ ਨੂੰ ਚੁਣ ਕੇ ਪੰਜਾਬ ਵਿਚ ਇਮਾਨਦਾਰ ਤੇ ਕੰਮ ਕਰਨ ਵਾਲੀ ਸਰਕਾਰ ਚੁਣਾਂਗੇ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਕਮੀ ਬਰਦਾਸ਼ਤ ਤੋਂ ਬਾਹਰ : ਰਾਘਵ ਚੱਢਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

  • Charanjit singh channi
  • Harpal cheema
  • AAP
  • ਚਰਨਜੀਤ ਸਿੰਘ ਚੰਨੀ
  • ਹਰਪਾਲ ਚੀਮਾ
  • ਆਪ

PM ਮੋਦੀ ਦੀ ਰੱਦ ਹੋਈ ਰੈਲੀ ਨੂੰ ਲੈ ਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ

NEXT STORY

Stories You May Like

  • punjab employees are getting the highest salaries in the country
    ਪੰਜਾਬ ਦੇ ਮੁਲਾਜ਼ਮਾਂ ਦੇਸ਼ 'ਚੋਂ ਸਭ ਤੋਂ ਵੱਧ ਲੈ ਰਹੇ ਤਨਖਾਹ, ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਹਰਪਾਲ ਚੀਮਾ ਨੇ...
  • service sector activity picks up  growth slowest since march 2022
    ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਤੇਜ਼ੀ, ਵਾਧੇ ਦੀ ਰਫਤਾਰ ਮਾਰਚ 2022 ਤੋਂ ਬਾਅਦ ਸਭ ਤੋਂ ਹੌਲੀ
  • heavy gunfire erupted between two parties in a border district of punjab
    ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ 'ਆਪ' ਆਗੂ ਜ਼ਖਮੀ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • aap gave a big responsibility to parminder singh goldy
    'ਆਪ' ਨੇ ਪਰਮਿੰਦਰ ਸਿੰਘ ਗੋਲਡੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਲਾਇਆ ਖਰੜ ਹਲਕੇ ਦਾ ਇੰਚਾਰਜ
  • chaur residents struggling with poverty  administrative negligence
    ਤੈਰਦੇ ਟਾਪੂਆਂ 'ਤੇ ਗਰੀਬੀ, ਪ੍ਰਸ਼ਾਸਨਿਕ ਅਣਗਹਿਲੀ ਨਾਲ ਜੂਝ ਰਹੇ ਲੱਖਾਂ ਚੌਰ ਨਿਵਾਸੀਆਂ ਬਾਰੇ ਇੱਕ ਜਾਂਚ ਰਿਪੋਰਟ
  • 2022 23 is the new base year for gdp calculation
    GDP ਦੇ ਨਵੇਂ ਅੰਕੜੇ ਜਾਰੀ: ਗਣਨਾ ਲਈ ਹੁਣ ਨਵਾਂ ਬੇਸ ਯੀਅਰ 2022-23 ਲਾਗੂ
  • high command s plan to end strife in punjab congress
    ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ, ਰੰਧਾਵਾ ਤੇ...
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
Trending
Ek Nazar
us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • four cadets from punjab become lieutenants in indian army
      ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਬਾਰੇ ਵੱਡੀ ਅਪਡੇਟ!
    • theft in bareta
      ਬਿਜਲੀ ਵਿਭਾਗ ਦੇ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ
    • ssp harmandeep hans takes charge in patiala district  warns drug smugglers
      ਪਟਿਆਲਾ ਜ਼ਿਲ੍ਹੇ 'ਚ  SSP ਹਰਮਨਦੀਪ ਹੰਸ ਨੇ ਸੰਭਾਲਿਆ ਅਹੁਦਾ, ਨਸ਼ਾ ਤਸਕਰਾਂ ਨੂੰ...
    • drugs recovered in ludhiana
      ਸੈਂਟਰਲ ਜੇਲ੍ਹ ’ਚ ਹਵਾਲਾਤੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ
    • shocking incident in sunam
      ਘਰ 'ਚ ਪਈ ਪੁਰਾਣੀ ਦਵਾਈ ਖ਼ਾਣ ਨਾਲ ਵਿਆਹੁਤਾ ਦੀ ਮੌਤ
    • a drug addict was arrested
      ਨਸ਼ਾ ਕਰਦਾ ਇਕ ਵਿਅਕਤੀ ਕਾਬੂ
    • barnala incident
      ਭਦੌੜ 'ਚ ਟੋਭੇ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
    • punjab congress news
      ਪੰਜਾਬ ਕਾਂਗਰਸ 'ਚ ਹਲਚਲ! ਸਾਬਕਾ ਮੁੱਖ ਮੰਤਰੀ ਨੇ ਚੋਣਾਂ ਨਾ ਲੜਣ ਦੀ ਜਤਾਈ ਇੱਛਾ
    • punjab politics gurpreet sekhon joins aap
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਗੁਰਪ੍ਰੀਤ ਸਿੰਘ ਸੇਖੋਂ 'ਆਪ' 'ਚ ਸ਼ਾਮਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +