ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਲੈ ਕੇ ਇਕ ਟਵੀਟ ਕਰਦਿਆਂ ਕਿਹਾ ਹੈ ਕਿ ਸ਼ਹੀਦਾਂ ਦੀ ਯਾਦਗਾਰ ਜੰਗ-ਏ-ਆਜ਼ਾਦੀ ਦੇ ਨਾਂ ਦੀ ਇਕ ਇਮਾਰਤ ਬਣਾਉਣ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰਾਂ ਨੂੰ ਬੁਲਾ ਰਹੀ ਹੈ, ਇਹ ਮੀਡੀਆ ’ਤੇ ਹਮਲਾ ਕਿਵੇਂ ਹੋ ਗਿਆ।
ਭਗਵੰਤ ਮਾਨ ਨੇ ਅੱਗੇ ਲਿਖਿਆ ਹੈ ਕਿ ਇਹ 200 ਕਰੋੜ ਦਾ ਹਿਸਾਬ ਹੈ ਜੀ, ਕੀ ਪੈਸਾ ਮੀਡੀਆ ਦੇ ਨਾਂ ਜਾਰੀ ਹੋਇਆ ਸੀ? ਇਸ ਵਿਚ ਅਖ਼ਬਾਰ ਦਾ ਕੀ ਲੈਣਾ-ਦੇਣਾ ਹੈ? ‘ਹਮਦਰਦਾਂ’ ਦੇ ਪੈਰੀਂ ਪੈ ਕੇ ਆਪਣੇ ਭੇਤ ਨਾ ਛੁਪਾਉਣ ਵਾਲੇ ਹੋਰ ਹੋਣਗੇ, ਮੈਂ ਪੰਜਾਬ ਦੇ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗਾ, ਭਾਵੇਂ ਕੋਈ ਹਮਦਰਦ ਹੋਵੇ-ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ।
ਕਰੋੜਾਂ ਦੀ ਲੁੱਟ ਮਗਰੋਂ ‘ਡਾਕੂ ਹਸੀਨਾ’ ਤੇ ਪਤੀ ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ, ਪੁਲਸ ਕਮਿਸ਼ਨਰ ਨੇ ਕੀਤਾ ਖ਼ੁਲਾਸਾ
NEXT STORY