ਖਰੜ (ਰਣਬੀਰ, ਗਗਨਦੀਪ)- ਖਰੜ-ਚੰਡੀਗੜ੍ਹ ਫਲਾਈਓਵਰ ’ਤੇ ਨਿੱਝਰ ਚੌਕ ਨੇੜੇ ਸੋਮਵਾਰ ਦੇਰ ਰਾਤ ਕਾਰ ਤੇ ਟਰਾਲੇ ਦਰਮਿਆਨ ਹੋਈ ਜ਼ੋਰਦਾਰ ਟੱਕਰ ’ਚ ਮੁੰਡੇ-ਕੁੜੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ ਵਾਸੀ ਅਜੇ ਕੁਮਾਰ (32) ਪੁੱਤਰ ਰਜਿੰਦਰ ਕੁਮਾਰ ਤੇ ਉਸ ਦੀ ਜਾਣਕਾਰ ਸੋਨੀਆ ਸੈਣੀ (39) ਪੁੱਤਰੀ ਰਾਮ ਰਤਨ ਸੈਣੀ ਵਾਸੀ ਸ਼ਾਮਪੁਰਾ ਰੋਡ, ਛੋਟੀ ਹਵੇਲੀ, ਰੋਪੜ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਰਾਹੁਲ ਗਾਂਧੀ 'ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- 'ਵਿਦੇਸ਼ 'ਚ Asylum ਲੈਣ ਲਈ...'
ਉਹ ਕਿਸੇ ਕੰਮ ਦੇ ਸਿਲਸਿਲੇ ’ਚ ਸ਼ਾਮ ਕਰੀਬ 6 ਵਜੇ ਰੋਪੜ ਤੋਂ ਕਾਰ ਰਾਹੀਂ ਮੋਹਾਲੀ ਆਏ ਸਨ। ਜਿਉਂ ਹੀ ਅੱਧੀ ਰਾਤ ਦੇ ਕਰੀਬ ਉਨ੍ਹਾਂ ਦੀ ਕਾਰ ਫਲਾਈਓਵਰ ਨੇੜੇ ਪੁੱਜੀ ਤਾਂ ਅੱਗਿਓਂ ਆ ਰਿਹਾ ਟਰਾਲਾ ਉਨ੍ਹਾਂ ਨਾਲ ਟਕਰਾ ਗਿਆ। ਹਾਦਸੇ ’ਚ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਸਿਵਲ ਹਸਪਤਾਲ ਫੇਜ਼ -6 ਮੋਹਾਲੀ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਹੋ ਗਿਆ ਵੱਡਾ ਹਾਦਸਾ ; ਗੱਦੇ ਬਣਾਉਣ ਵਾਲੀ ਫੈਕਟਰੀ 'ਚ ਲੱਗ ਗਈ ਭਿਆਨਕ ਅੱਗ
NEXT STORY