ਖੰਨਾ (ਵਿਪਨ): ਅੱਜ ਕਾਂਗਰਸ ਵੱਲੋਂ ਪਾਇਲ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਸਾਬਕਾ ਵਿਧਾਇਕ ਲਖਵੀਰ ਸਿੰਘ ਵੱਲੋਂ ਕੀਤੀ ਗਈ। ਇਸ ਵਿਚ ਮਹਿਲਾਵਾਂ ਨੇ ਵੀ ਹਿੱਸਾ ਲਿਆ। ਉਹ ਚੂੜੀਆਂ ਅਤੇ 'ਮਾਨ ਸਾਬ੍ਹ ਤੁਹਾਡਾ ਵਾਅਦਾ ਅਜੇ ਵੀ ਅਧੂਰਾ, 1000 ਨਹੀਂ 48000 ਚਾਹੀਦਾ' ਵਾਲੀਆਂ ਤਖ਼ਤੀਆਂ ਲੈ ਕੇ ਪਹੁੰਚੀਆਂ ਸਨ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਦਫ਼ਤਰ ਤੋਂ ਬਾਹਰ ਆ ਗਏ ਧਰਨਾ ਪ੍ਰਦਰਸ਼ਨ ਕਰ ਰਹੇ ਰਹੇ ਲੋਕਾਂ ਦਾ ਵਿਰੋਧ ਕੀਤਾ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਆਮ ਆਦਮੀ ਪਾਰਟੀ ਵੱਲੋਂ ਇਸ ਪ੍ਰਦਰਸ਼ਨ ਵਿਚ ਅੜਿੱਕਾ ਪਾਇਆ ਗਿਆ ਹੈ, ਜੋ ਕਿ ਨਿੰਦਣਯੋਗ ਹੈ।
ਅੱਤਵਾਦ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਸ਼ਹੀਦ ਹੋਏ ਅਸ਼ੋਕ ਕੁਮਾਰ ਦੇ ਘਰ ਪੁੱਜੇ
NEXT STORY