ਮੁੱਲਾਂਪੁਰ ਦਾਖਾ — ਲੁਧਿਆਣਾ ਫਿਰੋਜ਼ਪੁਰ ਜੀ. ਟੀ. ਰੋਡ ’ਤੇ ਪਿੰਡ ਭਨੋਹਡ਼ ਲਾਗੇ ਟੋਇਟਾ ਏਜੰਸੀ ਦੇ ਸਾਹਮਣੇ ਟਰੱਕ ਅਤੇ ਸਵਿੱਫਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ ’ਚ ਕਾਰ ਚਾਲਕ ਮੌਕੇ ’ਤੇ ਹਲਾਕ ਹੋ ਗਿਆ, ਜਦਕਿ ਟਰੱਕ ਦਾ ਡਰਾਈਵਰ ਫਰਾਰ ਹੋ ਗਿਆ।
ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਦਾਖਾ ਦੇ ਏ. ਐੱਸ. ਆਈ. ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਸਵਿੱਫਟ ਕਾਰ ਜੋ ਲੁਧਿਆਣਾ ਤੋਂ ਮੁੱਲਾਂਪੁਰ ਜਾ ਰਹੀ ਸੀ, ਜਿਸ ਨੂੰ ਕੇਸ਼ਵ ਵਰਮਾ ਪੁੱਤਰ ਨਰੇਸ਼ ਵਰਮਾ ਵਾਸੀ ਢੰਡਾਰੀ ਲੁਧਿਆਣਾ ਚਲਾ ਰਿਹਾ ਸੀ ਅਤੇ ਕਾਰ ਦੀ ਰਫਤਾਰ ਬਹੁਤ ਤੇਜ਼ ਸੀ, ਜੋ ਕਿ ਭਨੋਹਡ਼ ਪਿੰਡ ਨੇਡ਼ੇ ਪੁੱਜਦਿਆਂ ਬੇਕਾਬੂ ਹੋ ਕੇ ਸਡ਼ਕ ਦਾ ਡਵਾਈਡਰ ਪਾਰ ਕਰ ਕੇ ਦੂਜੇ ਪਾਸੇ ਜਾ ਪੁੱਜੀ ਅਤੇ ਮੁੱਲਾਂਪੁਰ ਤੋਂ ਲੁਧਿਆਣਾ ਜਾ ਰਹੇ ਲੋਡਿਡ ਟਰੱਕ ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਕੇਸ਼ਵ ਕੁਮਾਰ ਵਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਐਨੀ ਜ਼ਬਰਦਸਤ ਹੋਈ ਕਿ ਕਾਰ ਦੇ ਚੀਥਡ਼ੇ ਉੱਡ ਗਏ ਅਤੇ ਟਰੱਕ ਕਾਰ ਨੂੰ ਘਡ਼ੀਸਦਾ ਹੋਇਆ ਕਰੀਬ 100 ਮੀਟਰ ਤਕ ਲੈ ਗਿਆ। ਪੁਲਸ ਨੇ ਵਿਭਾਗੀ ਕਾਰਵਾਈ ਅਮਲ ’ਚ ਲਿਆਉਂਦਿਆਂ ਲਾਸ਼ ਕਬਜ਼ੇ ਵਿਚ ਲੈ ਲਈ।
ਵਰਕਰਾਂ ਨੇ ਨਹੀਂ, ਮੈਨੂੰ ਮੇਰੀ ਕਿਸਮਤ ਨੇ ਹਰਾਇਆ : warring
NEXT STORY