ਅਬੋਹਰ, (ਸੁਨੀਲ)- ਮੌਸਮ ਦੀ ਤਬਦੀਲੀ ਦੇ ਨਾਲ ਹੀ ਸ਼ਹਿਰ ’ਚ ਡੇਂਗੂ ਦਾ ਕਹਿਰ ਸ਼ੁਰੂ ਹੋਣ ਲਗਾ ਹੈ, ਜਿਸ ਕਾਰਨ ਸ਼ਹਿਰ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਗਈ ਹੈ। ਸਰਕਾਰੀ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਕਾਬੂ ਵਿਚ ਹਨ ਅਤੇ ਜਿਥੇ ਇਸ ਤਰ੍ਹਾਂ ਦੇ ਮਰੀਜ਼ ਮਿਲ ਰਹੇ ਹਨ, ਉਨ੍ਹਾਂ ਮੁਹੱਲਿਆਂ ’ਚ ਟੀਮਾਂ ਭੇਜ ਕੇ ਦਵਾਈ ਦਾ ਛਿਡ਼ਕਾਅ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮਹਾਸ਼ਏ ਕ੍ਰਿਪਾ ਰਾਮ ਮਾਰਗ ’ਤੇ ਸਥਿਤ ਮੁਹੱਲਾ ਇੰਦਰਾ ਨਗਰੀ ਗਲੀ ਨੰਬਰ 6 ਵਾਸੀ ਰੇਖਾ ਪਤਨੀ ਸੁਨੀਲ ਕੁਮਾਰ ਨੂੰ ਪਿਛਲੇ ਕਈ ਦਿਨਾਂ ਤੋਂ ਬੁਖਾਰ ਚਡ਼੍ਹ ਰਿਹਾ ਸੀ। ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣ ’ਤੇ ਵੀ ਆਰਾਮ ਨਹੀਂ ਮਿਲਿਆ ਤਾਂ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੇ ਖੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ। ਨਮੂਨਿਆਂ ਦੀ ਰਿਪੋਰਟ ਆਉਣ ’ਤੇ ਡਾਕਟਰਾਂ ਨੇ ਡੇਂਗੂ ਹੋਣ ਦੀ ਪੁਸ਼ਟੀ ਕੀਤੀ। ਇਸੇ ਤਰ੍ਹਾਂ ਸੁੰਦਰ ਨਗਰੀ ਗਲੀ ਨੰਬਰ 1 ਵਾਸੀ ਭਜਨ ਲਾਲ ਪੁੱਤਰ ਬਾਬੂ ਲਾਲ ਨੇ ਦੱਸਿਆ ਕਿ ਉਸ ਨੂੰ ਕਈ ਦਿਨਾਂ ਤੋਂ ਬੁਖਾਰ ਚਡ਼੍ਹ ਰਿਹਾ ਸੀ, ਸਿਵਲ ਹਸਪਤਾਲ ’ਚ ਜਾਂਚ ਕਰਵਾਈ ਤਾਂ ਪਾਇਆ ਕਿ ਉਸ ਦੇ ਸਰੀਰ ’ਚ ਪਲੇਟਲੇਟਸ ਤੇਜ਼ੀ ਤੋਂ ਘੱਟ ਹੋ ਰਹੇ ਹਨ ਅਤੇ ਉਸ ਨੂੰ ਡੇਂਗੂ ਹੋ ਗਿਆ ਹੈ। ਦੋਵਾਂ ਮਰੀਜ਼ਾਂ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਉਨ੍ਹਾਂ ਨੂੰ ਵੱਖ ਤੋਂ ਵਾਰਡ ’ਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ।
ਇਸ ਬਾਰੇ ’ਚ ਗੱਲਬਾਤ ਕਰਨ ’ਤੇ ਸਿਵਲ ਹਸਪਤਾਲ ਦੀ ਮੁਖੀ ਡਾ. ਅਮਿਤਾ ਚੌਧਰੀ ਨੇ ਦੱਸਿਆ ਕਿ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਲਈ ਵੱਖ ਤੋਂ ਵਾਰਡ ਬਣਾ ਦਿੱਤਾ ਗਿਆ ਹੈ ਅਤੇ ਮਰੀਜ਼ਾਂ ਦੇ ਮੁਹੱਲੇ ’ਚ ਸਫਾਈ ਕਰਵਾਈ ਜਾ ਰਹੀ ਹੈ। ਮੁਹੱਲੇ ਦੇ ਹੋਰ ਲੋਕਾਂ ਨੂੰ ਵੀ ਡੇਂਗੂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਡ਼ ਪੈਣ ’ਤੇ ਮਰੀਜ਼ ਦੇ ਪਰਿਵਾਰ ਦੇ ਬਲੱਡ ਸੈਂਪਲ ਵੀ ਜਾਂਚੇ ਜਾਣਗੇ ਤਾਂ ਜੋ ਇਹ ਰੋਗ ਅੱਗੇ ਨਾ ਫੈਲੇ। ਉਨ੍ਹਾਂ ਲੋਕਾਂ ਤੋਂ ਇਨ੍ਹਾਂ ਦਿਨਾਂ ’ਚ ਮੱਛਰਾਂ ਤੋਂ ਬਚਾਅ ਰੱਖਣ, ਰਾਤ ਨੂੰ ਸੋਂਦੇ ਸਮੇਂ ਮੱਛਰਦਾਨੀ ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਵਲ ਹਸਪਤਾਲ ’ਚ ਡੇਂਗੂ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਸਿਹਤ ਵਿਭਾਗ ਦੀਆਂ ਟੀਮਾਂ ਅਲਰਟ ’ਤੇ ਹਨ ਅਤੇ ਲੋਕਾਂ ਨੂੰ ਇਸ ਸਬੰਧ ’ਚ ਜਾਗਰੂਕ ਕੀਤਾ ਜਾ ਰਿਹਾ ਹੈ।
ਵਿਅਾਹੁਤਾ ਦੀ ਸਹੁਰੇ ਪਰਿਵਾਰ ਵੱਲੋਂ ਕੁੱਟ-ਮਾਰ
NEXT STORY