ਨਿਹਾਲ ਸਿੰਘ ਵਾਲਾ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਇਕ ਦੇਸੀ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਨਿਹਾਲ ਸਿੰਘ ਵਾਲਾ ਦੇ ਡੀ. ਐੱਸ. ਪੀ. ਅਨਵਰ ਅਲੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਸ਼ੱਕੀ ਪੁਰਸਾਂ ਦੀ ਚੈਕਿੰਗ ਸਬੰਧੀ ਖਾਲਸਾ ਚੌਕ ਨਿਹਾਲ ਸਿੰਘ ਵਾਲਾ ਪੁੱਜੇ ਤਾਂ ਇਤਲਾਹ ਮਿਲੀ ਕਿ ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਬਲਜਿੰਦਰ ਸਿੰਘ ਵਾਸੀ ਬੀੜ ਰਾਊਕੇ ਜਿਸ ਪਾਸ ਨਾਜਾਇਜ਼ ਅਸਲਾ ਹੈ ਜੋ ਅੱਜ ਵੀ ਨਾਜਾਇਜ਼ ਅਸਲਾ ਲੈ ਕੇ ਨਿਹਾਲ ਸਿੰਘ ਵਾਲਾ ਤੋਂ ਰਣਸੀਂਹ ਰੋਡ ਨੇੜੇ ਬੇ ਆਬਾਦ ਕਾਲੋਨੀ ਪਾਸ ਪੈਦਲ ਜਾ ਰਿਹਾ ਹੈ ਤਾਂ ਪੁਲਸ ਪਾਰਟੀ ਨੇ ਤੁਰੰਤ ਰੇਡ ਕਰਕੇ ਉਕਤ ਵਿਅਕਤੀ ਨੂੰ ਦੇਸੀ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ ਸਮੇਤ ਕਾਬੂ ਕਰ ਲਿਆ ਅਤੇ ਉਸ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ।
ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਨਿਹਾਲ ਸਿੰਘ ਵਾਲਾ, ਥਾਣਾ ਸਿਟੀ ਸਾਊਥ, ਥਾਣਾ ਮਹਿਣਾ ਅਤੇ ਥਾਣਾ ਧਨੌਲਾ ਵਿਖੇ ਵੱਖ-ਵੱਖ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦਾ ਰਿਮਾਂਡ ਲੈ ਕੇ ਉਸ ਤੋਂ ਹੋਰ ਵੀ ਪੁੱਛ-ਗਿੱਛ ਕੀਤੀ ਜਾਵੇਗੀ।
ਤੇਜ਼ ਰਫਤਾਰ ਕਾਰ ਨੇ ਔਰਤ ਨੂੰ ਕੁਚਲਿਆ, ਹੋਈ ਮੌਤ
NEXT STORY