ਸੁਨਾਮ ਊਧਮ ਸਿੰਘ ਵਾਲਾ, (ਬਾਂਸਲ)-ਸੁਨਾਮ ਉਧਮ ਸਿੰਘ ਵਾਲਾ (ਬੰਸਲ)- ਸਥਾਨਕ ਸ਼ੇਰੋ ਰੋਡ ਤੇ ਅੱਜ ਇੱਕ ਤੇਜ਼ ਰਫਤਾਰ ਗੱਡੀ ਨੇ ਇੱਕ ਔਰਤ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਖੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਦੇ ਵਿੱਚ ਥਾਣਾ ਚੀਮਾ ਪੁਲਸ ਵੱਲੋਂ ਮਾਮਲਾ ਦਰਜ ਕਰ ਕਾਰ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮੇਲੋ ਕੋਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਕੰਮ ਕਰਦੇ ਹਨ। ਅੱਜ ਉਹ ਸ਼ੇਰੋ ਰੋਡ ਤੇ ਬਾਲਣ ਲੈਣ ਗਏ ਸੀ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਮੇਲੋ ਕੌਰ ਨੂੰ ਕੁਚਲ ਦਿੱਤਾ ਜਿਸ ਦੀ ਮੌਤ ਹੋ ਗਈ, ਉਨ੍ਹਾਂ ਨੇ ਦੱਸਿਆ ਕਿ ਮੇਲੋ ਕੌਰ ਦੇ ਘਰ ਵਾਲੇ ਦੀ ਪਹਿਲਾਂ ਮੌਤ ਹੋ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਗਰੀਬ ਹਨ ਅਤੇ ਕਾਰ ਚਾਲਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਸਬੰਧੀ ਥਾਣਾ ਚੀਮਾ ਦੇ ਮੁਖੀ ਸਰਦਾਰ ਅਵਤਾਰ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਮੇਲੋ ਕੋਰ ਆਪਣੇ ਬੇਟੇ ਦੇ ਨਾਲ ਸ਼ੇਰੋ ਰੋਡ ਤੇ ਲੱਕੜਾ ਲੈਣ ਗਈ ਸੀ ਤਾਂ ਇੱਕ ਕਾਰ ਨੇ ਉਸ ਨੂੰ ਕੁਚਲ ਦਿੱਤਾ ਜਿਸਦੀ ਮੌਤ ਹੋ ਗਈ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਚਾਈਨਾ ਡੋਰ ਕਾਰਨ ਸਕੂਲੀ ਵਿਦਿਆਰਥੀ ਦੀ ਮੌਤ ਮਗਰੋਂ ਭੜਕੇ ਲੋਕ
NEXT STORY