Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 12, 2026

    12:57:04 PM

  • punjab  elections  legislative assembly election

    ਪੰਜਾਬ 'ਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ, EVM...

  • punjabi woman in australia

    ਵੱਡੀ ਖ਼ਬਰ : ਘਰੇਲੂ ਹਿੰਸਾ ਦੀ ਸ਼ਿਕਾਰ ਪੰਜਾਬਣ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਕੇ ਬੰਦੇ...

  • raid on the mining mafia in punjab major action taken against stone crushers

    ਪੰਜਾਬ 'ਚ ਮਾਈਨਿੰਗ ਮਾਫ਼ੀਆ 'ਤੇ ਰੇਡ! ਸਟੋਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • ‘ਜਖ਼ਮ 84 ਦੇ’ ਸੰਮੇਲਨ ਦੌਰਾਨ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਲਈ ਸਿੱਧੀ ਚੁਣੌਤੀ

MALWA News Punjabi(ਮਾਲਵਾ)

‘ਜਖ਼ਮ 84 ਦੇ’ ਸੰਮੇਲਨ ਦੌਰਾਨ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਲਈ ਸਿੱਧੀ ਚੁਣੌਤੀ

  • Edited By Inder Prajapati,
  • Updated: 05 Nov, 2026 03:08 AM
Malwa
direct challenge to rahul gandhi for an open debate
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਅੰਕੁਰ) : ਭਾਜਪਾ ਪੰਜਾਬ ਵੱਲੋਂ ਚੰਡੀਗੜ੍ਹ ’ਚ 1984 ਸਿੱਖ ਕਤਲੇਆਮ ਬਾਰੇ ਕਰਵਾਏ ਗਏ ਇਕ-ਰੋਜ਼ਾ ਸੰਮੇਲਨ ‘ਜ਼ਖ਼ਮ 84 ਦੇ’ ਦੌਰਾਨ ਬੁਲਾਰਿਆਂ ਨੇ ਜਿੱਥੇ ਸਿੱਖ ਕਤਲੇਆਮ ਨੂੰ ਕਾਂਗਰਸ ਦੀ ਸੋਚੀ-ਸਮਝੀ ਤੇ ਮਿੱਥ ਕੇ ਕੀਤੀ ਗਈ ਸਾਜ਼ਿਸ਼ ਕਰਾਰ ਦਿੱਤਾ, ਉੱਥੇ 42 ਸਾਲਾਂ ਦੌਰਾਨ ਨਿਆਂ ਨਾ ਹੋਣ ਦੇਣ ਤੇ ਦੋਸ਼ੀਆਂ ਨੂੰ ਬਚਾਉਣ ਦੇ ਰਵੱਈਏ ’ਤੇ ਵੀ ਸਵਾਲ ਖੜ੍ਹੇ ਕੀਤੇ। 6 ਵੱਖ-ਵੱਖ ਸੈਸ਼ਨਾਂ ਦੌਰਾਨ ਕਤਲੇਆਮ ਦੇ ਪੀੜਤਾਂ ਤੇ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਨੇ ਜਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਥਾਂ ਵਾਰ-ਵਾਰ ਕੁਰੇਦਿਆਂ ਹੈ, ਦਿੱਲੀ ਵਿੱਚ 1 ਨਵਬੰਰ ਨੂੰ ਤੇ ਸੰਗਰੂਰ ਵਿੱਚ 4 ਨਵੰਬਰ ਨੂੰ ਕੀਤੀਆਂ ਗਈਆਂ ਰੈਲੀਆਂ ਇਸ ਦੀ ਤਾਜ਼ਾ ਮਿਸਾਲ ਹਨ। ਪੀੜਤਾਂ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਰਿਵਾਰ, ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰਾਂ ਦੀ ਭੂਮਿਕਾ ’ਤੇ ਖੁੱਲ੍ਹੀ ਬਹਿਸ ਦੀ ਵੀ ਚੁਣੌਤੀ ਦਿੱਤੀ। ਸੰਮੇਲਨ ਦੌਰਾਨ ਸਾਰੀ ਕਾਰਵਾਈ ਦਾ ਸੰਚਾਲਨ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਦੇ ਇੰਚਾਰਜ ਡਾਕਟਰ ਸਤੀਸ਼ ਪੂਨੀਆ, ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਨਿਵਾਸਲੂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ (ਤਿੰਨੇ ਸਾਬਕਾ ਸੂਬਾ ਪ੍ਰਧਾਨ), ਅਨਿਲ ਸਰੀਨ, ਜੀਵਨ ਗਰਗ, ਰਜਨੀਸ਼ ਧੀਮਾਨ (ਤਿੰਨੇ ਸੂਬਾ ਜਰਨਲ ਸਕੱਤਰ) ਪੰਜਾਬ ਭਾਜਪਾ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ, ਮਨਜੀਤ ਸਿੰਘ ਰਾਏ, ਇਕਬਾਲ ਸਿੰਘ ਲਾਲਪੁਰਾ ਅਤੇ ਹੋਰ ਕਈ ਆਗੂ ਹਾਜ਼ਰ ਸਨ।

PunjabKesari

ਰਾਹੁਲ ਗਾਂਧੀ ਨੂੰ ਰਵੀ ਸ਼ੰਕਰ ਪ੍ਰਸਾਦ ਦਾ ਸਿੱਧਾ ਸਵਾਲ
ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅੱਜ ਪੰਜਾਬ ਦੀ ਰੂਹ ’ਤੇ ਦੋ ਡੂੰਘੇ ਦਾਗ਼ ਹਨ-‘84 ਦੇ ਜ਼ਖ਼ਮ’ ਤੇ ‘ਚਿੱਟੇ ਦੀ ਪੀੜਾ’। ਇਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਉਦੋਂ ਤੱਕ ਨਹੀਂ ਲੱਗ ਸਕਦੀ, ਜਦੋਂ ਤੱਕ ਬਿਨਾਂ ਕਿਸੇ ਸਮਝੌਤੇ ਦੇ ਇਨਸਾਫ਼ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਕਾਂਗਰਸ ਨੇ ਦਿੱਲੀ ’ਚ ਰੈਲੀ ਕੀਤੀ ਤੇ ਅੱਜ ਪੰਜਾਬ ’ਚ ਸਿਆਸੀ ਸਮਾਗਮ ਕਰ ਰਹੀ ਹੈ। ਇਨ੍ਹਾਂ ਤਾਜ਼ਾ ਜ਼ਖ਼ਮਾਂ ’ਤੇ ਲੂਣ ਛਿੜਕਣ ਦੀ ਕੀ ਲੋੜ ਹੈ? 19 ਨਵੰਬਰ 1984 ਨੂੰ ਰਾਜੀਵ ਗਾਂਧੀ ਵੱਲੋਂ ਦਿੱਤਾ ਗਿਆ ਵਿਵਾਦਤ ਬਿਆਨ- ‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਸੀ। ਰਾਹੁਲ ਗਾਂਧੀ ਨੂੰ ਸਿੱਧਾ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਹਾਡੇ ਪਿਤਾ ਦੇ ਉਸ ਬਿਆਨ ਬਾਰੇ ਤੁਹਾਡਾ ਕੀ ਸਟੈਂਡ ਹੈ? ਤੁਸੀਂ ਜਾਂ ਤੁਹਾਡੇ ਪਰਿਵਾਰ ਨੇ ਅੱਜ ਤੱਕ ਦੇਸ਼ ਤੋਂ ਦਿਲੋਂ ਮੁਆਫ਼ੀ ਕਿਉਂ ਨਹੀਂ ਮੰਗੀ? ਚਾਰ ਦਹਾਕਿਆਂ ਤੋਂ ਚੱਲ ਰਹੇ ਕਥਿਤ ਸੰਸਥਾਗਤ ਪਰਦਾ ਪਾਉਣ ਦੇ ਰਵੱਈਏ ਦੀ ਨਿੰਦਾ ਕਰਦਿਆਂ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਦਾ ਫਾਰਮੂਲਾ ਹਮੇਸ਼ਾ ‘ਲਟਕਾਉਣਾ, ਭਟਕਾਉਣਾ ਅਤੇ ਝਟਕਾਉਣਾ’ ਰਿਹਾ ਹੈ।

PunjabKesari

ਇਹ ਜ਼ਖ਼ਮ ਸਾਨੂੰ ਭੁੱਲਣੇ ਨਹੀਂ : ਕੇਵਲ ਸਿੰਘ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾਲ ’ਚ ਮੌਜੂਦ ਪੀੜਤ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ 42 ਸਾਲ ਬੀਤ ਜਾਣ ਦੇ ਬਾਵਜੂਦ, ਰਾਜੀਵ ਗਾਂਧੀ ਵੱਲੋਂ ਦਿੱਤੀ ਗਈ ਉਹ ਬੇਰਹਿਮ ਦਲੀਲ ਅੱਜ ਵੀ ਰੂਹ ਕੰਬਾ ਦਿੰਦੀ ਹੈ। ਜਿਹੜਾ ਸਮਾਜ ਆਪਣੇ ਅਤੀਤ ਨੂੰ ਭੁੱਲ ਜਾਂਦਾ ਹੈ, ਉਹ ਆਪਣੇ ਭਵਿੱਖ ਨੂੰ ਵੀ ਭੁੱਲ ਜਾਂਦਾ ਹੈ। ਅਸੀਂ ਨਾ ਤਾਂ 1984 ਨੂੰ ਭੁੱਲੇ ਹਾਂ ਅਤੇ ਨਾ ਹੀ ਇਸ ਨੂੰ ਭੁੱਲਣ ਦੇਵਾਂਗੇ। ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਸੰਗਰੂਰ ਵਿੱਚ ਰੈਲੀਆਂ ਕਰਕੇ ਦਿਖਾਵੇ ਵਜੋਂ 'ਇਨਸਾਫ਼' ਦੀ ਗੱਲ ਕਰ ਰਹੇ ਹਨ, ਉੱਥੇ ਹੀ ਪੰਜਾਬ ਦੇ ਲੋਕ ਜਾਣਦੇ ਹਨ ਕਿ ਇਨਸਾਫ਼ ਉਨ੍ਹਾਂ ਹੱਥਾਂ ਤੋਂ ਕਦੇ ਨਹੀਂ ਮਿਲ ਸਕਦਾ ਜਿਨ੍ਹਾਂ ਨੇ ਇਹ ਜ਼ਖ਼ਮ ਦਿੱਤੇ ਹਨ," ਢਿੱਲੋਂ ਨੇ ਕਿਹਾ। ਉਨ੍ਹਾਂ ਅੱਗੇ ਕਿਹਾ, "ਭਾਜਪਾ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤੱਕ ਆਖਰੀ ਦੋਸ਼ੀ ਨੂੰ ਵੀ ਸਜ਼ਾ ਨਹੀਂ ਦਿਵਾਈ ਜਾਂਦੀ।

ਰਾਹੁਲ ਗਾਂਧੀ 1984 ਦਾ ਜਵਾਬ ਦੇਣ : ਡਾ. ਸਤੀਸ਼ ਪੂਨੀਆ
ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ’ਚ ਜ਼ਰਾ ਵੀ ਗੈਰਤ ਹੈ ਤਾਂ ਉਹ 1984 ਸਿੱਖ ਕਤਲੇਆਮ ਦੀ ਪੀੜਤਾ ਨਿਰਪ੍ਰੀਤ ਕੌਰ ਨੂੰ 1984 ਉੱਤੇ ਜਵਾਬ ਦੇਣ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਇਨਸਾਫ਼ ਦੀਆਂ ਗੱਲਾਂ ਕਰਨ ਵਾਲੇ ਰਾਹੁਲ ਗਾਂਧੀ ਨੂੰ 1984 ਦੇ ਪੀੜਤਾਂ ਦੇ ਦਰਦ ਦਾ ਜਵਾਬ ਦੇਣਾ ਚਾਹੀਦਾ ਹੈ। ਸਿੱਖ ਕਤਲੇਆਮ ਦਾ ਪਾਪ ਨਹਿਰੂ-ਗਾਂਧੀ ਪਰਿਵਾਰ ਦੇ ਮੱਥੇ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦਾ ਪਾਪ ਹੈ, ਜੋ ਇਸ ਜਨਮ ਵਿੱਚ ਮਾਫ਼ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਅਸੀਂ ਇਸ ਲੜਾਈ ਨੂੰ ਅੰਜ਼ਾਮ ਤੱਕ ਲੈ ਕੇ ਜਾਵਾਂਗੇ।

PunjabKesari

ਫੂਲਕਾ ਵਲੋਂ ਵਾਜਪਾਈ ਤੇ ਮੋਦੀ ਸਰਕਾਰ ਦੀ ਸ਼ਲਾਘਾ
ਐੱਚ.ਐੱਸ. ਫੂਲਕਾ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਨਿਆਂ ਦੀ ਲੰਬੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੀ.ਪੀ. ਸਿੰਘ ਸਰਕਾਰ ਦੇ ਸਮੇਂ ਇਸ ਦਿਸ਼ਾ ਵਿੱਚ ਪ੍ਰਗਤੀ ਹੋਈ, ਜਦਕਿ ਬਾਅਦ ਵਿੱਚ ਕਈ ਸਾਲ ਖੜੋਤ ਰਹੀ। ਉਨ੍ਹਾਂ ਦੱਸਿਆ ਕਿ ਵਾਜਪਾਈ ਸਰਕਾਰ ਦੌਰਾਨ ਨਾਨਾਵਤੀ ਕਮਿਸ਼ਨ ਨੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ ਕਾਨੂੰਨੀ ਪੈਰਵੀ ਵਿੱਚ ਤੇਜ਼ੀ ਆਈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਸਮੇਤ ਹੋਰ ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ। ਉਨ੍ਹਾਂ ਮੁਤਾਬਕ ਟਾਈਟਲਰ ਖ਼ਿਲਾਫ਼ ਕੇਸ ਜਾਰੀ ਹੈ, ਜਦਕਿ ਕਮਲ ਨਾਥ ਖ਼ਿਲਾਫ਼ ਕਾਰਵਾਈ ਬਾਕੀ ਹੈ।

ਅਦਾਲਤੀ ਢਾਂਚੇ ਨਾਕਾਮ ਕੀਤਾ ਗਿਆ : ਜਸਟਿਸ ਢੀਂਗਰਾ
ਇਨਸਾਫ਼ ਦੀ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਨਾਕਾਮ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਸ਼ਿਵ ਨਾਰਾਇਣ ਢੀਂਗਰਾ (ਸੇਵਾਮੁਕਤ) ਨੇ ਖੁਲਾਸਾ ਸੰਮੇਲਨ ਦੇ ਚੌਥੇ ਸੈਸ਼ਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ 1984 ਦਾ ਸਿੱਖ ਕਤਲੇਆਮ ਇੱਕ ਯੋਜਨਾਬੱਧ ਅਤੇ ਸਰਕਾਰੀ ਸਰਪ੍ਰਸਤੀ ਹੇਠ ਅੰਜਾਮ ਦਿੱਤਾ ਗਿਆ ਕਤਲੇਆਮ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲਗਾਤਾਰ ਸਰਕਾਰਾਂ ਦੌਰਾਨ ਇਸ ਸਬੰਧੀ ਚੱਲੇ ਅਪਰਾਧਿਕ ਮੁਕੱਦਮਿਆਂ ਦੀ ਕਾਰਵਾਈ ਦੇਸ਼ ਦੀ ਜ਼ਮੀਰ ਨਾਲ ਕੀਤੇ ਗਏ ਇੱਕ "ਧੋਖੇ" ਵਾਂਗ ਸੀ। ‘ਜ਼ਖ਼ਮ 84 ਦੇ’ ਸੰਮੇਲਨ ਦੇ ਚੌਥੇ ਸੈਸ਼ਨ ‘ਇਨਸਾਫ਼ ਦਾ ਕਤਲ’ ਨੂੰ ਸੰਬੋਧਨ ਕਰਦਿਆਂ ਜਸਟਿਸ ਢੀਂਗਰਾ ਨੇ ਦੱਸਿਆ ਕਿ ਕਿਵੇਂ ਪ੍ਰਸ਼ਾਸਨਿਕ, ਪੁਲਸ ਤੇ ਕਾਨੂੰਨੀ ਸੰਸਥਾਵਾਂ ਨੇ ਯੋਜਨਾਬੱਧ ਢੰਗ ਨਾਲ ਦੋਸ਼ੀਆਂ ਨੂੰ ਬਚਾਉਣ ਲਈ ਕੰਮ ਕੀਤਾ।

PunjabKesari

ਕਤਲੇਆਮ ਇੱਕ ਸਾਜ਼ਿਸ਼ ਸੀ : ਤਰਲੋਚਨ ਸਿੰਘ
ਤੀਜੇ ਸੈਸ਼ਨ ‘ਕੀ 1984 ਦੀ ਸਿੱਖ ਕਤਲੇਆਮ ਇੱਕ ਸਾਜਿਸ਼ ਸੀ ?’ ਦੌਰਾਨ ਵਰਚੂਅਲੀ ਸੰਬੋਧਨ ਕਰਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਖੁਲਾਸਾ ਕੀਤਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਈ ਇੱਕ ਗੁਪਤ ਬੈਠਕ ਦੌਰਾਨ ਕਤਲੇਆਮ ਦੀ ਸਾਜ਼ਿਸ਼ ਘੜੀ ਗਈ ਸੀ। ਰਾਅ ਦੇ ਸਾਬਕਾ ਸਪੈਸ਼ਲ ਡਾਇਰੈਕਟਰ ਜੀਬੀਐੱਸ ਸਿੱਧੂ ਨੇ ਦੱਸਿਆ ਕਿ ਕਤਲੇਆਮ ਦੌਰਾਨ ਗ੍ਰਹਿ ਮੰਤਰੀ ਵੀਪੀ ਸਿੰਘ ਤੋਂ ਦਿੱਲੀ ਪੁਲਿਸ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਕਤਲੇਆਮ ਦੌਰਾਨ ਆਪਣਾ ਨਿੱਜੀ ਤਜਰਬਾ ਸਾਂਝਾ ਕੀਤਾ।

ਪੀੜਤਾਂ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ
ਦੂਜੇ ਸੈਸ਼ਨ ਦੌਰਾਨ ਕਤਲੇਆਮ ਦੇ ਪੀੜਤਾਂ ਨੇ ਆਪਣੇ ਉੱਤੇ ਹੋਏ ਜ਼ੁਲਮ ਦੀਆਂ ਕਹਾਣੀਆਂ ਸਾਂਝੀ ਕੀਤੀ। ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਬਣ ਗਿਆ, ਮੰਚ ਤੋਂ ਬੋਲ਼ਣ ਵਾਲਿਆਂ ਦੇ ਵੀ ਹੰਝੂ ਵਹਿ ਰਹੇ ਸਨ ਤੇ ਸੁਣਨ ਵਾਲਿਆਂ ਦੇ ਵੀ। ਇਸ ਮੌਕੇ ਆਤਮਾ ਸਿੰਘ ਲੁਬਾਣਾ, ਬੀਬੀ ਨਿਰਪ੍ਰੀਤ, ਦਰਸ਼ਣ ਕੌਰ, ਸਤਪਾਲ ਕੌਰ, ਸੋਨੀਆ ਕੌਰ, ਜੰਗਸ਼ੇਰ ਸਿੰਘ ਸਣੇ ਹੋਰ ਪੀੜ੍ਤਤਾਂ ਨੇ ਆਪਣੀਆਂ ਹੱਡਬੀਤੀਆਂ ਸਾਂਝੀਆਂ ਕੀਤੀਆਂ ਅਤੇ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ।

’84 ਦੇ ਜ਼ਖ਼ਮਾਂ ਨੂੰ ਬਿਆਨ ਕਰਦੀ ਫੋਟੋ ਪ੍ਰਦਰਸ਼ਨੀ
1984 ਦੇ ਸਿੱਖ ਕਤਲੇਆਮ ਦੌਰਾਨ ਹੋਈ ਕਤਲੋਗਾਰਦ ਅਤੇ ਲੁੱਟ-ਖੋਹ ਲੁੱਟਣ ਵਰਗੇ ਦੁੱਖਦਾਈ ਵਰਤਾਏ ਨੂੰ ਸੰਮੇਲਨ ਦੌਰਾਨ ਫੋਟੋ ਪ੍ਰਦਰਸ਼ਨੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਪੰਜਾਬੀ ਵਿੱਚ ਲਿਖੇ ਕੈਪਸ਼ਨਾਂ ਵਾਲੇ ਵੱਡੇ ਪੈਨਲਾਂ 'ਤੇ ਲਗਾਈਆਂ ਗਈਆਂ ਬਲੈਕ ਐਂਡ ਵ੍ਹਾਈਟ ਪੁਰਾਲੇਖੀ ਤਸਵੀਰਾਂ 1984 ਦੀਆਂ ਘਟਨਾਵਾਂ ਨੂੰ ਨੌਜਵਾਨ ਪੀੜ੍ਹੀ ਦੇ ਸਾਹਮਣੇ ਲਿਆਉਂਦੀਆਂ ਸਨ। ਇਹ ਤ੍ਰਿਲੋਕਪੁਰੀ ਵਿੱਚ ਸਿੱਖਾਂ ਦੇ ਘਰਾਂ ਅਤੇ ਝੁੱਗੀਆਂ ਨੂੰ ਸਾੜੇ ਜਾਣ, ਕਨਾਟ ਪਲੇਸ ਵਿਖੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਏ ਜਾਣ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਹੋਈ ਤਬਾਹੀ ਦੇ ਮੰਜ਼ਰ ਨੂੰ ਦਰਸਾਉਂਦੀਆਂ ਹਨ। ਇੱਕ ਹੋਰ ਪੈਨਲ ਆਪਣੇ ਘਰਾਂ ਤੋਂ ਬੇਘਰ ਹੋਏ ਪਰਿਵਾਰਾਂ ਨੂੰ ਦਰਸਾਉਂਦਾ ਹੈ, ਜੋ ਆਪਣੇ ਬਚਾਏ ਹੋਏ ਸਾਮਾਨ ਦੇ ਨਾਲ ਬੈਠੇ ਸਨ, ਜਦੋਂ ਕਿ ਦੂਜਾ ਸਿੱਖਾਂ ਨੂੰ ਬੱਸਾਂ ਵਿੱਚੋਂ ਘੜੀਸ ਕੇ ਬਾਹਰ ਕੱਢੇ ਜਾਣ ਬਾਰੇ ਹੈ।
 

  • Rahul Gandhi
  • Debate
  • Wounds of 84 Conference

ਕਾਂਗਰਸ ਕੋਲ ਪੰਜਾਬ ਲਈ ਨਾ ਕੋਈ ਵਿਜ਼ਨ ਅਤੇ ਨਾ ਹੀ ਕੋਈ ਲੀਡਰਸ਼ਿਪ : ਅਮਨ ਅਰੋੜਾ

NEXT STORY

Stories You May Like

  • punjab bjp zakhm 84 de
    ਪੰਜਾਬ ਭਾਜਪਾ ਨੇ ਕਰਵਾਇਆ 'ਜ਼ਖ਼ਮ 84 ਦੇ' ਸੰਮੇਲਨ! ਕੇਂਤਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕੀਤੀ ਸ਼ਮੂਲੀਅਤ
  • assembly elections  congress  rahul gandhi
    2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਚੋਣ ਬਿਗੁਲ ਵਜਾਉਣਗੇ ਰਾਹੁਲ ਗਾਂਧੀ
  • rahul gandhi  rally  tanker
    ਰਾਹੁਲ ਗਾਂਧੀ ਦੀ ਰੈਲੀ ਵਾਲੀ ਜਗ੍ਹਾ ਦੇ ਸਾਹਮਣੇ ਵਾਪਰਿਆ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ
  • supreme court  pregnant journalist  rahul gandhi  notice
    ਗਰਭਵਤੀ ਪੱਤਰਕਾਰ ਨੂੰ ਧੱਕਾ ਦੇਣ ਦਾ ਦੋਸ਼, ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਦਾ ਨੋਟਿਸ
  • rahul gandhi allahabad high court relief
    ਰਾਹੁਲ ਗਾਂਧੀ ਨੂੰ ਇਲਾਹਾਬਾਦ ਹਾਈਕੋਰਟ ਤੋਂ ਰਾਹਤ, FIR ਵਾਲੀ ਦਾਇਰ ਪਟੀਸ਼ਨ ਖਾਰਜ
  • rahul gandhi  s statement  all the businessmen are unhappy with government
    ਰਾਹੁਲ ਗਾਂਧੀ ਦਾ ਬਿਆਨ, 3-4 ਪਸੰਦੀਦਾ ਉਦਯੋਗਪਤੀਆਂ ਨੂੰ ਛੱਡ ਬਾਕੀ ਸਾਰੇ ਕਾਰੋਬਾਰੀ ਸਰਕਾਰ ਤੋਂ ਦੁਖੀ
  • rahul gandhi  parliament  congress  amit shah
    ਰਾਹੁਲ ਗਾਂਧੀ ਨੇ ਸੰਸਦ ਵਿੱਚ ਹੰਗਾਮਾ ਕਰਨ ਨੂੰ ਕਾਂਗਰਸ ਦਾ 'ਕਲਚਰ' ਬਣਾਇਆ: ਅਮਿਤ ਸ਼ਾਹ
  • protest in delhi  and also benefit the traders by doing some shopping
    ਦਿੱਲੀ 'ਚ ਪ੍ਰਦਰਸ਼ਨ ਕਰੋ, ਥੋੜ੍ਹੀ ਖ਼ਰੀਦਦਾਰੀ ਨਾਲ ਵਪਾਰੀਆਂ ਨੂੰ ਫ਼ਾਇਦਾ ਵੀ ਪਹੁੰਚਾਓ; ਰੈਲੀ ਤੋਂ ਪਹਿਲਾਂ ਬੋਲੇ...
  • raid in amritsar in search of son in law who fired at father in law
    ਸਹੁਰੇ 'ਤੇ ਫਾਇਰਿੰਗ ਕਰਨ ਵਾਲੇ ਜਵਾਈ ਦੀ ਭਾਲ ’ਚ ਅੰਮ੍ਰਿਤਸਰ ’ਚ ਰੇਡ
  • jalandhar administrative reshuffle officers transfers
    ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਜਲੰਧਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ...
  • jalandhar police action at true blend cafe
    ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
  • husband caught in a room with a girl
    ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...
  • power to be shut off in these areas of punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਬੰਦ, ਲੱਗੇਗਾ ਲੰਬਾ POWER CUT
  • western disturbance active in punjab
    ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ
  • sahil arrested in connection with firing incident in guru nanak nagar
    ਗੁਰੂ ਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲਸ ਨੂੰ ਗੁੰਮਰਾਹ ਕਰਨ ਵਾਲਾ ਸਾਹਿਲ...
  • fire breaks out on second floor of house in bhargo camp  jalandhar
    ਜਲੰਧਰ ਦੇ ਭਾਰਗੋ ਕੈਂਪ 'ਚ ਘਰ ਦੀ ਦੂਜੀ ਮੰਜ਼ਿਲ 'ਤੇ ਲੱਗੀ ਅੱਗ, ਨਕਦੀ, ਸੋਨਾ...
Trending
Ek Nazar
tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

general strike in spain

ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ,  ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ...

property dispute sons father brothers

ਠਾਣੇ 'ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਮੁੰਡੇ ਨੇ ਪਿਓ-ਭਰਾ 'ਤੇ ਚਲਾ...

garry sandhu furious at those bursting crackers on diwali

'ਅਕਲ ਨੂੰ ਹੱਥ ਮਾਰੋ..!' ਦੀਵਾਲੀ 'ਤੇ ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੈਰੀ ਸੰਧੂ

diwali  fair for donkeys  chunky panday  72 000 rupees  price

ਲੱਗ ਗਿਆ ਗਧਿਆਂ ਦਾ ਮੇਲਾ ! 72 ਹਜ਼ਾਰ 'ਚ ਵਿਕਿਆ 'ਚੰਕੀ ਪਾਂਡੇ', ਜਾਣੋ...

wife  sister in law  tea  husband  hospital

ਪਤਨੀ ਨੇ ਭੈਣ ਨਾਲ ਮਿਲ 'ਚਾਹ' ਪਿਲਾ ਕੇ ਮਾਰ'ਤਾ ਘਰਵਾਲਾ ! 2 ਮਹੀਨੇ ਪਹਿਲਾਂ...

ranveer singh s maternal grandfather dies

ਬਾਲੀਵੁੱਡ ਸੁਪਰਸਟਾਰ ਦੇ ਘਰ ਪਸਰਿਆ ਮਾਤਮ ! ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ...

power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

banks to remain closed in 5 states tomorrow

ਭਲਕੇ 5 ਸੂਬਿਆਂ 'ਚ ਬੈਂਕ ਰਹਿਣਗੇ ਬੰਦ ! ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ...

nitish bharadwaj says he is  deeply upset   with  ramayana

"ਤਾਰੀਫ਼ ਦੇ ਲਾਇਕ ਕੁਝ ਵੀ ਨਹੀਂ..!"; ਰਣਬੀਰ ਕਪੂਰ ਦੀ 'ਰਾਮਾਇਣ' ਵੇਖ ਬੇਹੱਦ...

talks between russia and ukraine

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ

imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • fazilka incident youth police
      ਫਾਜ਼ਿਲਕਾ 'ਚ ਮੁੜ ਵਾਪਰੀ ਵੱਡੀ ਵਾਰਦਾਤ : ਨੌਜਵਾਨ 'ਤੇ ਚਲਾਈਆਂ ਤਾੜ-ਤਾੜ ਗੋਲੀਆਂ
    • major raid by the income tax department in punjab
      ਪੰਜਾਬ 'ਚ ਹੁਣ ਇਨਕਮ ਟੈਕਸ ਵਿਭਾਗ ਦੀ ਵੱਡੀ ਰੇਡ! ਵੱਡੇ ਕਾਰੋਬਾਰੀ 'ਤੇ...
    • punjab  major fraud in land registries
      ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ 'ਚ ਵੱਡੀ ਹੇਰਾਫੇਰੀ, ਲਿਆ ਗਿਆ ਵੱਡਾ ਐਕਸ਼ਨ
    • 36 district and 3 zonal in charges appointed for bjp yuva morcha punjab
      ਭਾਜਪਾ ਯੁਵਾ ਮੋਰਚਾ ਪੰਜਾਬ ਦੇ 36 ਜ਼ਿਲ੍ਹਾ ਅਤੇ 3 ਜ਼ੋਨਲ ਇੰਚਾਰਜ ਨਿਯੁਕਤ
    • power cut in punjab
      ਪੰਜਾਬ 'ਚ ਅੱਜ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
    • ias and  pcs officers transferred
      ਬ੍ਰੇਕਿੰਗ: 1 IAS ਅਤੇ 13 PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ List
    • uniform pay scales should be provided to all employees
      ਸਾਰੇ ਮੁਲਾਜ਼ਮਾਂ ਨੂੰ ਇਕਸਾਰ ਤਨਖ਼ਾਹ ਸਕੇਲ ਦਿੱਤੇ ਜਾਣ : ਸ਼ਵੇਤ ਮਲਿਕ
    • government transfers municipal corporation officials from ludhiana
      ਸਰਕਾਰ ਨੇ ਲੰਬੇ ਸਮੇਂ ਤੋਂ ਕਾਬਜ ਨਗਰ ਨਿਗਮ ਅਧਿਕਾਰੀਆਂ ਨੂੰ ਦਿਖਾਇਆ ਲੁਧਿਆਣਾ ਤੋਂ...
    • municipal corporation gets two new joint commissioners
      ਨਗਰ ਨਿਗਮ ਨੂੰ ਕਮਿਸ਼ਨਰ ਦੇ ਨਾਲ ਮਿਲੇ ਹਨ ਦੋ ਨਵੇਂ ਜੁਆਇੰਟ ਕਮਿਸ਼ਨਰ
    • fire breaks out at scrap warehouse in upscale moga
      ਮੋਗਾ: ਕਬਾੜ ਦੇ ਗੋਦਾਮ 'ਚ ਮਚੇ ਅੱਗ ਦੇ ਭਾਂਬੜ, ਇਲਾਕੇ 'ਚ ਮਚੀ ਹਫੜਾ-ਦਫੜੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +