ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਅੱਜ ਸੈਕਟਰ 24 ਸਥਿਤ ਹੋਟਲ ਪਾਰਕਵਿਊ ਵਿਚ 1984 ਦੇ ਸਿੱਖ ਕਤਲੇਆਮ 'ਤੇ ਇਕ ਫੋਟੋ ਪ੍ਰਦਰਸ਼ਨੀ ਦੇ ਨਾਲ ਆਪਣੇ ਇਕ ਦਿਨਾ ਸੰਮੇਲਨ, 'ਜ਼ਖ਼ਮ 84 ਦੇ' ਦੀ ਸ਼ੁਰੂਆਤ ਕੀਤੀ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਸੰਸਦ ਮੈਂਬਰ ਰਵਿਸ਼ੰਕਰ ਪ੍ਰਸਾਦ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਪ੍ਰਭਾਰੀ ਡਾ. ਸਤੀਸ਼ ਪੂਨੀਆ ਨੇ ਕੀਤਾ।
ਪੰਜਾਬੀ ਕੈਪਸ਼ਨ ਵਾਲੇ ਵੱਡੇ ਪੈਨਲਾਂ 'ਤੇ ਲਗਾਈਆਂ ਗਈਆਂ ਬਲੈਕ-ਐਂਡ-ਵਾਈਟ ਇਤਿਹਾਸਕ ਤਸਵੀਰਾਂ 1984 ਦੀਆਂ ਘਟਨਾਵਾਂ ਨੂੰ ਨਵੀਂ ਪੀੜ੍ਹੀ ਦੇ ਸਾਹਮਣੇ ਲਿਆਉਂਦੀਆਂ ਹਨ। ਉਹ ਤ੍ਰਿਲੋਕਪੁਰੀ ਵਿਚ ਸਿੱਖਾਂ ਦੇ ਘਰਾਂ ਅਤੇ ਝੁੱਗੀਆਂ ਨੂੰ ਸਾੜੇ ਜਾਣ, ਕਨਾਟ ਪਲੇਸ ਵਿਚ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਹਵਾਲੇ ਕੀਤੇ ਜਾਣ ਅਤੇ ਦਿੱਲੀ ਦੀਆਂ ਗਲੀਆਂ ਵਿਚ ਹੋਈ ਤਬਾਹੀ ਦੇ ਮੰਜ਼ਰ ਨੂੰ ਦਰਸਾਉਂਦੀਆਂ ਹਨ। ਇਕ ਹੋਰ ਪੈਨਲ ਆਪਣੇ ਘਰਾਂ ਤੋਂ ਬੇਘਰ ਹੋਏ ਉਨ੍ਹਾਂ ਪਰਿਵਾਰਾਂ ਨੂੰ ਦਿਖਾਉਂਦਾ ਹੈ ਜੋ ਆਪਣੇ ਬਚਾਏ ਹੋਏ ਸਮਾਨ ਨਾਲ ਬੈਠੇ ਹਨ, ਜਦਕਿ ਦੂਜਾ ਸਿੱਖਾਂ ਨੂੰ ਬੱਸਾਂ ਵਿੱਚੋਂ ਬਾਹਰ ਧੂਹੇ ਜਾਣ ਦੀ ਘਟਨਾ ਨੂੰ ਦਰਜ ਕਰਦਾ ਹੈ।
ਇਹ ਪ੍ਰਦਰਸ਼ਨੀ ਤ੍ਰਾਸਦੀ ਦੇ 42 ਸਾਲਾਂ ਬਾਅਦ ਕਤਲੇਆਮ ਨਾਲ ਹੋਈਆਂ ਘਟਨਾਵਾਂ, ਸਬੂਤਾਂ ਅਤੇ ਮਨੁੱਖੀ ਪੀੜਾ ਨੂੰ ਪੇਸ਼ ਕਰਦੀ ਹੈ। ਇਹ ਸੰਮੇਲਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਦੇ ਸੈਸ਼ਨ ਇਨਸਾਫ਼ ਲਈ ਚਾਰ ਦਹਾਕਿਆਂ ਤੋਂ ਜਾਰੀ ਕਾਨੂੰਨੀ ਲੜਾਈ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ 'ਤੇ ਚਰਚਾ ਕਰਨ ਲਈ ਪੀੜਤਾਂ (ਜੀਵਿਤ ਬਚੇ ਲੋਕਾਂ), ਚਸ਼ਮਦੀਦਾਂ, ਕਾਨੂੰਨੀ ਮਾਹਰਾਂ, ਸਾਬਕਾ ਜੱਜਾਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਇਕ ਮੰਚ 'ਤੇ ਲਿਆਉਣਗੇ।
ਯੂ.ਕੇ. ’ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ
NEXT STORY