ਭਵਾਨੀਗੜ੍ਹ, (ਸੰਜੀਵ, ਵਿਕਾਸ)— ਬੀਤੇ ਦਿਨੀਂ ਪਿੰਡ ਬਟਰਿਆਣਾ ਵਿਖੇ ਇਕ ਮਜ਼ਦੂਰ ਨੇ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਬਟਰਿਆਣਾ ਦੇ ਸਰਪੰਚ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਪੁੱਤਰ ਨਾਥ ਸਿੰਘ ਜੋ ਕਿ ਦਲਿਤ ਸਮਾਜ ਨਾਲ ਸਬੰਧਤ ਹੈ। ਉਸ ਨੇ ਪਿੰਡ ਛਾਹੜ ਜਾ ਕੇ ਫਾਹ ਲੈ ਲਿਆ। ਮ੍ਰਿਤਕ ਜਗਤਾਰ ਸਿੰਘ ਆਪਣੇ ਪਿੱਛੇ ਇਕ ਬੇਟੀ, 2 ਬੇਟੇ ਤੇ ਪਤਨੀ ਛੱਡ ਗਿਆ ਹੈ। ਸਰਪੰਚ ਨੇ ਦੱਸਿਆ ਕਿ ਮ੍ਰਿਤਕ ਨੇ ਕਰਜ਼ਾ ਲੈ ਕੇ ਘਰ ਬਣਾਇਆ ਸੀ ਤੇ ਫਿਰ ਲੜਕੀ ਦਾ ਵਿਆਹ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹ ਪ੍ਰੇਸ਼ਾਨ ਰਹਿਣ ਲੱਗ ਗਿਆ, ਜਿਸ ਦੌਰਾਨ ਉਸ ਨੇ ਅਜਿਹਾ ਕਦਮ ਚੁੱਕਿਆ।
ਪੰਜਾਬ-ਹਰਿਆਣਾ 'ਚ ਸ਼ੀਤ ਲਹਿਰ ਦਾ ਕਹਿਰ, ਨਾਰਨੌਲ ਤੇ ਬਠਿੰਡਾ ਸੂਬੇ ਦੇ ਸਭ ਤੋਂ ਠੰਡੇ ਸਥਾਨ
NEXT STORY