ਮੌਡ਼ ਮੰਡੀ, (ਪ੍ਰਵੀਨ)- ਪੰਜਾਬ ਵਾਸੀਆਂ ਕੋਲੋਂ ਕਰੋਡ਼ਾਂ ਰੁਪਏ ਦਾ ਗਊਸੈੱਸ ਵਸੂਲੇ ਜਾਣ ਦੇ ਬਾਵਜੂਦ ਵੀ ਕੇਂਦਰ ਤੇ ਪੰਜਾਬ ਸਰਕਾਰ ਦੀ ਬੇਰੁਖੀ ਦੇ ਸ਼ਿਕਾਰ ਗਊਵੰਸ਼ ਦੀ ਹਾਲਤ ਤਰਸਯੋਗ ਬਣੀ ਹੋਈ ਹੈ।
ਮੌਡ਼ ਮੰਡੀ ’ਚ ਬੀਤੀ ਰਾਤ ਟਿੱਲਾ ਰੋਡ ’ਤੇ ਅਾਵਾਰਾ ਕੁੱÎਤਿਅਾਂ ਨੇ ਨਿੱਕੇ ਵੱਛੇ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਿਸ ਕਾਰਨ ਮੰਡੀ ਵਾਸੀਆਂ ’ਚ ਪੰਜਾਬ ਸਰਕਾਰ, ਨਗਰ ਕੌਂਸਲ ਮੌਡ਼ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਪ੍ਰਤੀ ਭਾਰੀ ਨਿਰਾਸ਼ਾ ਤੇ ਰੋਸ ਪਾਇਆ ਜਾ ਰਿਹਾ ਹੈ।
ਹਜ਼ਾਰਾਂ ਪਸ਼ੂ ਸੰਭਾਲਣ ਦੇ ਬਾਵਜੂਦ ਵੀ ਨਹੀਂ ਘੱਟ ਰਹੀ ਲਾਵਾਰਿਸ ਪਸ਼ੂਆਂ ਦੀ ਗਿਣਤੀ
ਭਾਵੇਂ ਮੰਡੀ ਵਾਸੀਆਂ ਵਲੋਂ ਬੇਸਹਾਰਾ ਗਊਆਂ ਨੂੰ ਸਾਂਭਣ ਲਈ ਆਪਣੇ ਪੱਧਰ ’ਤੇ ਗੋਬਿੰਦ ਗੋਪਾਲ ਗਊਸ਼ਾਲਾ ਬਣਾ ਕੇ ਦੋ ਹਜ਼ਾਰ ਦੇ ਕਰੀਬ ਪਸ਼ੂਆਂ ਦੀ ਸਾਂਭ-ਸੰਭਾਲ ਆਪਣੇ ਪੱਧਰ ’ਤੇ ਵਿੱਢ ਦਿੱਤੀ ਸੀ ਪਰ ਪਿੰਡਾਂ ਦੇ ਕੁਝ ਲੋਕਾਂ ਨੇ ਸ਼ਹਿਰ ’ਚ ਦੁਬਾਰਾ ਫਿਰ ਸੈਂਕਡ਼ਿਆਂ ਦੀ ਤਦਾਦ ’ਚ ਗਊਵੰਸ਼ ਛੱਡ ਦਿੱਤਾ ਹੈ ਤੇ ਬੇਸਹਾਰਾ ਛੱਡਿਆ ਹੋਇਆ ਛੋਟਾ ਗਊਵੰਸ਼, ਜੋ ਆਪਣੀ ਰੱਖਿਆ ਨਹੀਂ ਕਰ ਸਕਦਾ ਉਹ ਅਾਵਾਰਾ ਖੁੰਖਾਰ ਕੁੱਤਿਆਂ ਦਾ ਸ਼ਿਕਾਰ ਬਣ ਜਾਂਦੇ ਹਨ।
ਛੋਟੇ ਬੱਚਿਆਂ ਤੇ ਆਮ ਲੋਕਾਂ ਲਈ ਨੂੰ ਵੀ ਸ਼ਿਕਾਰ ਬਣਾ ਸਕਦੇ ਹਨ ਇਹ ਖੂੰਖਾਰ ਕੁੱਤੇ
ਮੰਡੀ ਵਾਸੀਆਂ ਲਈ ਸਵੇਰ ਦੇ ਸਮੇਂ ਦੀ ਸੈਰ ਕਰਨ ਵਾਸਤੇ ਸਿਰਫ ਟਿੱਲਾ ਰੋਡ ਹੀ ਮੁੱਖ ਜਗ੍ਹਾ ਹੈ। ਇਸ ਤੋਂ ਬਿਨਾਂ ਇਸ ਸਡ਼ਕ ’ਤੇ ਗਰੀਬ ਬੱਚਿਆਂ ਲਈ ਇਕ ਪ੍ਰਾਇਮਰੀ ਸਕੂਲ ਹੈ, ਜਿਸ ’ਚ ਛੋਟੇ ਛੋਟੇ ਬੱਚੇ ਪਡ਼੍ਹਦੇ ਹਨ। ਟਿੱਲਾ ਰੋਡ ’ਤੇ ਘੁੰਮਦੇ ਇਹ ਖੁੰਖਾਰ ਕੁੱਤੇ ਸਵੇਰ ਸਮੇਂ ਟਿੱਲਾ ਰੋਡ ’ਤੇ ਸੈਰ ਕਰਨ ਵਾਲੇ ਸੈਂਕਡ਼ੇ ਮੰਡੀ ਵਾਸੀਆਂ ਤੇ ਸਕੂਲ ਜਾਣ ਵਾਲੇ ਬੱਚਿਆਂ ਲਈ ਘਾਤਕ ਸਿੱਧ ਹੋ ਸਕਦੇ ਹਨ।
ਭੁੱਖੀਆਂ ਗਊਆਂ ਮਿੱਟੀ ਤੇ ਲਿਫਾਫੇ ਖਾਣ ਲਈ ਮਜਬੂਰ
ਗਊਵੰਸ਼ ਦੀ ਹਾਲਤ ਇਸ ਤੋਂ ਵੀ ਬਦਤਰ ਉਸ ਸਮੇਂ ਦਿਖਾਈ ਦਿੰਦੀ ਹੈ ਜਦੋਂ ਚਾਰਾ ਨਾ ਮਿਲਣ ’ਤੇ ਆਪਣਾ ਪੇਟ ਭਰਨ ਲਈ ਮਿੱਟੀ ’ਚ ਮੂੰਹ ਮਾਰਦੇ ਰਹਿੰਦੇ ਹਨ। ਭੁੱਖੇ ਇਹ ਪਸ਼ੂ ਲਿਫਾਫਿਆਂ ਨੂੰ ਵੀ ਨਿਗਲ ਜਾਂਦੇ ਹਨ ਜੋ ਇਨ੍ਹਾਂ ਦੇ ਪੇਟ ਅੰਦਰ ਜਾ ਕੇ ਗਲਦੇ ਨਹੀਂ, ਜਿਸ ਕਾਰਨ ਇਹ ਪਸ਼ੂ ਤਡ਼ਪ-ਤਡ਼ਪ ਕੇ ਮਰ ਜਾਂਦੇ ਹਨ। ਰਾਤ ਸਮੇਂ ਜਿੱਥੇ ਇਹ ਗਊਵੰਸ਼ ਆਪਣੀ ਜਾਨ ਬਚਾਉਣ ਤੇ ਭੁੱਖ ਮਿਟਾਉਣ ਲਈ ਸਡ਼ਕਾਂ ’ਤੇ ਘੁੰਮਦਾ ਰਹਿੰਦਾ ਹੈ, ਉਥੇ ਹੀ ਕਈ ਵਾਰ ਭਿਆਨਕ ਹਾਦਸਿਆਂ ਦਾ ਸ਼ਿਕਾਰ ਵੀ ਬਣ ਜਾਂਦਾ ਹੈ।
ਪ੍ਰਸ਼ਾਸਨ ਚੁੱਕੇ ਉਚਿਤ ਕਦਮ
ਭਾਰੀ ਗਿਣਤੀ ਮੰਡੀ ਵਾਸੀਆਂ ਨੇ ਗਊਸੈੱਸ ਦੇ ਨਾਂ ’ਤੇ ਕਰੋਡ਼ਾਂ ਰੁਪਏ ਵਸੂਲਣ ਵਾਲੀ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਬੇਸਹਾਰਾ ਘੁੰਮ ਰਹੇ ਗਊਵੰਸ਼ ਦੀ ਸਾਂਭ-ਸੰਭਾਲ ਲਈ ਉਚਿਤ ਕਦਮ ਚੁੱਕੇ ਤੇ ਅਾਵਾਰਾ ਕੁੱਤਿਆਂ ਦੀ ਵਧ ਰਹੀ ਸੰਖਿਆ ਨੂੰ ਕੰਟਰੋਲ ਕਰੇ।
ਬਠਿੰਡਾ : ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਸਮੇਂ ਭਿੜੇ ਅਕਾਲੀ-ਕਾਂਗਰਸੀ
NEXT STORY