ਅੱਪਰਾ, (ਦੀਪਾ)- ਬੀਤੇ ਦਿਨ ਪਿੰਡ ਰਾਏਪੁਰ ਅਰਾਈਆਂ ਤੋਂ ਸੇਲਕੀਆਣਾ ਮੁੱਖ ਮਾਰਗ ’ਤੇ ਖੰਨਾ ਸਾਈਡ ਤੋਂ ਆ ਰਹੀ ਤੂਡ਼ੀ ਨਾਲ ਭਰੀ ਇਕ ਟਰੈਕਟਰ-ਟਰਾਲੀ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਏ. ਐੱਸ. ਆਈ. ਜੰਗ ਬਹਾਦਰ ਸਿੰਘ ਚੌਕੀ ਇੰਚਾਰਜ ਲਸਾਡ਼ਾ ਨੇ ਦੱਸਿਆ ਕਿ ਖੰਨਾ ਸਾਈਡ ਤੋਂ ਤੂਡ਼ੀ ਨਾਲ ਭਰੀ ਇਕ ਟਰੈਕਟਰ-ਟਰਾਲੀ ਆ ਰਹੀ ਸੀ, ਜੋ ਕਿ ਪਿੰਡ ਰਾਏਪੁਰ ਅਰਾਈਆਂ ਤੋਂ ਸੇਲਕੀਆਣਾ ਦੇ ਵਿਚਕਾਰ ਫਿਲੌਰ ਤੋਂ ਨਵਾਂਸ਼ਹਿਰ ਮੁੱਖ ਮਾਰਗ ’ਤੇ ਹੁੱਕ ਟੁੱਟਣ ਕਾਰਨ ਪਲਟ ਗਈ, ਹਾਦਸੇ ’ਚ ਪੂਰਨ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਸਾਧਾ ਵਾਲਾ ਥਾਣਾ ਫਰੀਦਕੋਟ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਜ਼ਖਮੀ ਵਿਅਕਤੀ ਦੀ ਸ਼ਨਾਖਤ ਜਗਦੀਸ਼ ਸਿੰਘ ਪੁੱਤਰ ਬਲਜਿੰਦਰ ਸਿਘ ਵਾਸੀ ਫਰੀਦਕੋਟ ਵਜੋਂ ਹੋਈ। ਲਸਾਡ਼ਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੈਕਟਰੀ ’ਚੋਂ 8 ਲੱਖ ਦਾ ਸਾਮਾਨ ਚੋਰੀ ਕਰਨ ਵਾਲੇ 3 ਗ੍ਰਿਫਤਾਰ
NEXT STORY