ਮੋਗਾ (ਸੰਜੀਵ): ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਰਨ ਸਬੰਧੀ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸਮੱਗਲਿੰਗ ਕਰ ਕੇ ਬਣਾਈ ਗਈ ਪ੍ਰਾਪਰਟੀ ਦੀ ਪਛਾਣ ਕਰ ਕੇ ਮੋਗਾ ਪੁਲਸ ਨੇ 63 ਕੇਸ ਦਰਜ ਕੀਤੇ ਹਨ, ਜਿਨ੍ਹਾਂ ਦੀ ਕੀਮਤ 24,97,61,680 ਰੁਪਏ ਹੈ। ਸਬੰਧਤ ਵਿਭਾਗ ਨੇ ਨਵੀਂ ਦਿੱਲੀ ਤੋਂ ਨਿਰਦੇਸ਼ ਲੈਣ ਲਈ ਪੱਤਰ ਭੇਜਿਆ ਸੀ, ਜਿਨ੍ਹਾਂ 'ਚੋਂ 53 ਕੇਸਾਂ ਦੀ ਕੀਮਤ 20,10,69,484 ਰੁਪਏ ਹੈ, ਜਿਨ੍ਹਾਂ ਦੇ ਨਿਰਦੇਸ਼ ਪ੍ਰਾਪਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 47 ਕੇਸਾਂ ਦੀ ਕੀਮਤ 17 ਕਰੋੜ ਰੁਪਏ ਹੈ, ਇਨ੍ਹਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੇ ਆਰਡਰ ਮੋਗਾ ਪੁਲਸ ਨੂੰ ਪ੍ਰਾਪਤ ਹੋ ਚੁੱਕੇ ਹਨ, ਜਦਕਿ ਹੋਰ 6 ਕੇਸਾਂ 'ਚ ਸਮੱਗਲਰਾਂ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ ਹੈ।
ਹਰਮਨਬੀਰ ਸਿੰਘ ਗਿੱਲ ਸੀਨੀਅਰ ਕਪਤਾਨ ਪੁਲਸ ਮੋਗਾ ਦੇ ਨਿਰਦੇਸ਼ਾਂ 'ਤੇ ਹਰਿੰਦਰਪਾਲ ਸਿੰਘ ਪਰਮਾਰ ਐੱਸ.ਪੀ. (ਆਈ) ਮੋਗਾ, ਜੰਗਜੀਤ ਸਿੰਘ ਡੀ.ਐੱਸ.ਪੀ. (ਡੀ) ਮੋਗਾ ਅਤੇ ਯਾਦਵਿੰਦਰ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਸਮੱਗਲਰਾਂ ਦੀ ਪ੍ਰਾਪਰਟੀ ਜ਼ਬਤ ਕਰਨ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ 5 ਮਾਰਚ ਨੂੰ 18 ਕੇਸਾਂ 'ਚ 21 ਵਿਅਕਤੀਆਂ ਵੱਲੋਂ ਨਸ਼ਾ ਸਮੱਗਲਿੰਗ ਕਰ ਕੇ ਬਣਾਈ ਗਈ ਵਾਹੀਯੋਗ ਜ਼ਮੀਨ ਅਤੇ ਰਿਹਾਇਸ਼ੀ ਮਕਾਨਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਸਬੰਧਤ ਵਾਹੀਯੋਗ ਜ਼ਮੀਨ ਦੀ ਕੀਮਤ 5,91,66,000 ਰੁਪਏ ਬਣਦੀ ਹੈ, ਜਦਕਿ ਰਿਹਾਇਸ਼ੀ ਮਕਾਨਾਂ ਦੀ ਕੀਮਤ ਅਲੱਗ ਤੋਂ ਹੈ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਤੱਕ ਪਿੰਡ ਦੌਲੇਵਾਲਾ ਦੇ ਨਸ਼ਾ ਸਮੱਗਲਰਾਂ ਦੀ ਜ਼ਬਤ ਕੀਤੀ ਪ੍ਰਾਪਰਟੀ ਦੀ ਕੁੱਲ ਕੀਮਤ 8,13,32,971 ਰੁਪਏ ਬਣਦੀ ਹੈ। ਪੁਲਸ ਦੀ ਇਸ ਕਾਰਵਾਈ ਦਾ ਮਕਸਦ ਇਹ ਹੈ ਕਿ ਇਸ ਕਾਰਵਾਈ ਤੋਂ ਹੋਰ ਲੋਕਾਂ ਨੂੰ ਵੀ ਸਬਕ ਮਿਲੇ ਅਤੇ ਹੋਰ ਕੋਈ ਨਵਾਂ ਵਿਅਕਤੀ ਨਸ਼ਾ ਸਮੱਗਲਿੰਗ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਕਰੇ।
ਇਹ ਵੀ ਪੜ੍ਹੋ: ਬਰਨਾਲਾ ਪੁਲਸ ਨੂੰ ਮਿਲੀ ਵੱਡੀ ਸਫਲਤਾ, 3 ਲੱਖ ਨਸ਼ੀਆਂ ਗੋਲੀਆਂ ਸਣੇ 3 ਤਸਕਰ ਗ੍ਰਿਫਤਾਰ
ਸ਼ਿਵ ਸੈਨਾ ਆਗੂ ’ਤੇ ਨਕਾਬਪੋਸ਼ ਹਮਲਾਵਰਾਂ ਨੇ ਚਲਾਈਆਂ ਗੋਲੀਆਂ, ਘਟਨਾ CCTV ’ਚ ਕੈਦ (ਵੀਡੀਓ)
NEXT STORY