ਬੁਢਲਾਡਾ (ਮਨਜੀਤ ): 14 ਫਰਵਰੀ ਨੂੰ ਹੋ ਰਹੀਆਂ ਨਗਰ ਕੌਸਲ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਮੁੱਖੀ ਸੁਰਿੰਦਰ ਲਾਬਾ ਆਈ.ਪੀ. ਐੱਸ. ਨੇ ਅੱਜ ਸ਼ਹਿਰ ਬੁਢਲਾਡਾ ਵਿੱਚ ਪੁਲਸ ਫੋਰਸ ਸਮੇਤ ਫਲੈਗ ਮਾਰਚ ਕੀਤਾ ਗਿਆ ਹੈ ਅਤੇ ਸੀਨੀਅਰ ਸਕੈਡਰੀ ਸਕੂਲ ਕੁੜੀਆਂ ਬੁਢਲਾਡਾ ਵਿਖੇ ਈ.ਵੀ. ਐੱਮ ਸਟਰੌਗ ਰੂਮ ਮਸ਼ੀਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਬੁਢਲਾਡਾ ਸਾਗਰ ਸੇਤੀਆ, ਡੀ.ਐਸ.ਪੀ. ਬੁਢਲਾਡਾ ਪਰਵਜੋਤ ਕੌਰ ਵੀ ਮੌਜੂਦ ਸਨ। ਐਸ.ਐਸ.ਪੀ. ਲਾਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਸ਼ਾਤਮਈ ਢੰਗ ਨਾਲ ਕਰਵਾਉਣ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਬੁਢਲਾਡਾ ਸ਼ਹਿਰ ਦੇ ਲਈ 600 ਦੇ ਕਰੀਬ ਪੁਲਸ ਮੁਲਾਜ਼ਮ ਤਾਈਨਾਤ ਕੀਤੇ ਜਾਣਗੇ।
ਇਸ ਲਈ ਸ਼ਹਿਰ ਦੇ ਲੋਕ ਅਤੇ ਉਮੀਦਵਾਰ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਚੌਣਾਂ ਨਿਰਪੱਖ ਤੌਰ ’ਤੇ ਹੋ ਸਕਣ। ਉਨ੍ਹਾਂ ਕਿਹਾ ਕਿ ਚੌਣਾਂ ਦੌਰਾਨ ਕਿਸੇ ਵੀ ਤਰ੍ਹਾਂ ਨਸ਼ੇ ਦੀ ਵਰਤੋਂ ਜਾਂ ਵੋਟਰਾਂ ਨੂੰ ਲਾਲਚ ਦੇਣ ਦੀਆ ਕਾਰਵਾਈਆਂ ਤੇਂ ਖਾਸ ਧਿਆਨ ਪੁਲਸ ਵੱਲੋਂ ਰੱਖੀਆ ਜਾਵੇਗਾ ਅਤੇ ਪਾਰਦਰਸ਼ੀ ਢੰਗ ਨਾਲ ਚੌਣਾਂ ਕਰਵਾਈਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਭੰਗ ਕਰਨ ਦੀ ਆਗਿਆ ਨਹੀ ਦਿੱਤੀ ਜਾਵੇਗੀ ਪਰ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਨਜ਼ਰ ਆਉਦਾ ਹੈ ਤਾਂ ਤਰੁੰਤ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਤਾਂ ਜੋ ਮੌਕੇ 'ਤੇ ਹੀ ਕਾਰਵਾਈ ਕੀਤੀ ਜਾਵੇ। ਇਸ ਮੋਕੇ ਡੀ.ਐਸ.ਪੀ ਪਰਵਜੋਤ ਕੌਰ ਨੇ ਕਿਹਾ ਕਿ ਬੁਢਲਾਡਾ ਬਰੇਟਾ ,ਬੋਹਾਂ ਵਿਖੇ ਪੁਲਸ ਵੱਲੋਂ ਚੌਣਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਸ ਵੱਲੋਂ 24 ਘੰਟੇ ਸਹਿਰਾਂ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲ੍ਸ ਮੁਲਾਜ਼ਮ ਆਪਣੀ ਡਿਉਟੀ ਤਨਦੇਹੀ ਅਤੇ ਇਮਾਦਾਰੀ ਨਾਲ ਕਰ ਰਹੀ ਹੈ ਅਤੇ ਸ਼ਹਿਰ ਵਾਸੀ ਵੀ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਅਮਨ ਸ਼ਾਤੀ ਅਤੇ ਭਾਈਚਾਰਕ ਨਾਲ ਚੌਣਾਂ ਦਾ ਕੰਮ ਨੇਪਰੇ ਚੜ ਸਕੇ।ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ ਅਤੇ ਐਸ.ਐਚ.ਓ. ਸਿਟੀ ਸੁਰਜਰ ਸਿੰਘ ਐਸ.ਐਚ.ਓ. ਸਦਰ ਜਸਪਾਲ ਸਿੰਘ ਹਾਜ਼ਰ ਸਨ।
ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਮੰਨਵਾ ਲਿਆ ਜਾਂਦਾ ਤਾਂ ਅੱਜ ਇਹ ਦਿਨ ਦੇਖਣੇ ਨਹੀਂ ਸੀ ਪੈਣੇ : ਢੀਂਡਸਾ
NEXT STORY