ਸੰਗਤ ਮੰਡੀ (ਮਨਜੀਤ): ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ਦੇ ਨਾਲ ਲੱਗਦੇ ਪਿੰਡ ਕੁਟੀ ਕਿਸ਼ਨਪੁਰਾ ਦੇ ਬੱਸ ਸਟੈਂਡ ਕੋਲ ਜਾਂਦੀ ਲਸਾੜਾ ਡਰੇਨ 'ਚ ਲੱਗੇ ਕਿੱਕਰ ਦੇ ਦਰੱਖਤ ਨਾਲ ਪਾਵਰਕਾਮ ਦੇ ਮੁਲਾਜ਼ਮ ਵਲੋਂ ਫਾਹ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਜੇਬ 'ਚੋਂ ਮਿਲੇ ਸੁਸਾਇਡ ਨੋਟ ਦੇ ਆਧਾਰ 'ਤੇ ਪਾਵਰਕਾਮ ਦੇ ਜੇ. ਈ. ਵਿਰੁੱਧ ਮਾਮਲਾ ਦਰਜ ਕੀਤਾ ਗਿਆ।
ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਜੀਤ ਸਿੰਘ (50) ਪੁੱਤਰ ਸਤਨਾਮ ਸਿੰਘ ਵਾਸੀ ਪੱਕਾ ਕਲਾਂ ਵਲੋਂ ਕਿੱਕਰ ਦੇ ਦਰੱਖ਼ਤ ਨਾਲ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪਾਵਰਕਾਮ 'ਚ ਮੁਲਾਜ਼ਮ ਲੱਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਜੇਬ 'ਚੋਂ ਸੁਸਾਇਡ ਨੋਟ ਮਿਲਿਆ ਹੈ, ਜਿਸ 'ਚ ਪਾਵਰਕਾਮ ਦੇ ਜੇ. ਈ. ਵਲੋਂ ਤੰਗ-ਪ੍ਰੇਸ਼ਾਨ ਕਰਨ ਕਾਰਨ ਹੀ ਉਸ ਵਲੋਂ ਖੁਦਕੁਸ਼ੀ ਕਰਨਾ ਦੱਸਿਆ ਗਿਆ ਸੀ। ਪੁਲਸ ਵਲੋਂ ਮ੍ਰਿਤਕ ਬਲਜੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਆਧਾਰ 'ਤੇ ਜੇ. ਈ. ਹਰਜਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਜਵਾਈ ਦੇ ਦੂਜੇ ਵਿਆਹ ਨੇ ਖ਼ੌਫ਼ਨਾਕ ਸੱਚ ਲਿਆਂਦਾ ਸਾਹਮਣੇ, ਲੁਕਿਆ ਰਾਜ਼ ਜਾਣ ਕੁੜੀ ਵਾਲਿਆਂ ਦੇ ਉੱਡੇ ਹੋਸ਼
NEXT STORY