ਪਟਿਆਲਾ (ਬਲਜਿੰਦਰ) : ਸਨੌਰ ਦੀ ਸ਼ਿਵ ਕਾਲੋਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੇ ਕਤਲ ਦੀ ਗੱਲ ਛੁਪਾ ਕੇ ਰੱਖੀ ਅਤੇ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕਹਿੰਦਾ ਰਿਹਾ ਕਿ ਉਨ੍ਹਾਂ ਦੀ ਧੀ ਕਿਸੇ ਨਾਲ ਭੱਜ ਗਈ ਹੈ। ਪਰਿਵਾਰ ਵਾਲਿਆਂ ਨੇ ਵੀ ਬਦਨਾਮੀ ਦੇ ਡਰੋਂ ਕੋਈ ਗੱਲ ਬਾਹਰ ਨਹੀਂ ਕੱਢੀ ਪਰ ਤਿੰਨ ਮਹੀਨੇ ਪਹਿਲਾਂ ਜਦੋਂ ਵਿਅਕਤੀ ਨੇ ਬਿਨਾਂ ਤਲਾਕ ਦੇ ਦੂਜਾ ਵਿਆਹ ਕਰ ਲਿਆ ਤਾਂ ਕੁੜੀ ਵਾਲਿਆਂ ਦੇ ਪੁੱਛਣ 'ਤੇ ਉਕਤ ਵਿਅਕਤੀ ਨੇ ਤੈਸ਼ ’ਚ ਆ ਕੇ ਜ਼ੁਰਮ ਕਬੂਲ ਲਿਆ।
ਇਹ ਵੀ ਪੜ੍ਹੋ : ਚੰਡੀਗੜ੍ਹ : ਜਿੱਤ ਦੇ ਜਸ਼ਨਾਂ 'ਚ ਡੁੱਬੇ 'ਭਾਜਪਾ ਆਗੂ' ਕਰ ਬੈਠੇ ਗਲਤੀ, ਕਾਰਵਾਈ ਦੀ ਮੰਗੀ ਗਈ ਰਿਪੋਰਟ
ਥਾਣਾ ਸਨੌਰ ਦੀ ਪੁਲਸ ਨੇ ਇਸ ਮਾਮਲੇ ’ਚ ਮ੍ਰਿਤਕ ਕੁੜੀ ਦੀ ਮਾਂ ਪਰਮਜੀਤ ਕੌਰ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਦੀ ਸ਼ਿਕਾਇਤ ’ਤੇ ਬਲਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਦੋਂ ਪੁਲਸ ਨੇ ਗ੍ਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਬਲਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਰਮਨਦੀਪ ਕੌਰ ਦਾ ਵਿਆਹ 12 ਸਾਲ ਪਹਿਲਾਂ ਬਲਜੀਤ ਸਿੰਘ ਨਾਲ ਹੋਇਆ ਸੀ, ਜਿਸ ਤੋਂ ਇਕ ਪੁੱਤਰ ਅਤੇ ਇਕ ਧੀ ਨੇ ਜਨਮ ਲਿਆ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪਤਨੀ ਦੀ ਮੌਤ ਨੇ ਚੀਰ ਛੱਡਿਆ ਦਿਲ, ਅੰਤਿਮ ਸੰਸਕਾਰ ਮਗਰੋਂ ਖਾਧੀ ਜ਼ਹਿਰ
ਬਲਜੀਤ ਸਿੰਘ ਕੰਬਾਈਨਾ ’ਤੇ ਡਰਾਈਵਰੀ ਦਾ ਕੰਮ ਕਰਦਾ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ’ਚ ਉਸ ਦੀ ਪਤਨੀ ਲਾਪਤਾ ਹੋ ਗਈ ਅਤੇ ਜਦੋਂ ਉਨ੍ਹਾਂ ਨੇ ਇਸ ਬਾਰੇ ਬਲਜੀਤ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਮਨਦੀਪ ਕੌਰ ਕਿਸੇ ਨਾਲ ਭੱਜ ਗਈ ਹੈ ਅਤੇ ਕੁੱਝ ਦਿਨ ਬਾਅਦ ਵਾਪਸ ਆ ਗਈ ਸੀ ਪਰ ਫਿਰ ਤੋਂ ਭੱਜ ਗਈ ਹੈ ਤਾਂ ਬਲਜੀਤ ਸਿੰਘ ਨੇ ਇਸ ਮਾਮਲੇ ’ਚ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਨਾਲ ਹੀ ਰਮਨਦੀਪ ਕੌਰ ਦੇ ਪਰਿਵਾਰ ਨੇ ਬਦਨਾਮੀ ਦੇ ਡਰੋਂ ਇਹ ਗੱਲ ਬਾਹਰ ਨਹੀਂ ਕੱਢੀ।
ਇਹ ਵੀ ਪੜ੍ਹੋ : ਗੰਦੇ ਇਰਾਦੇ ਪੂਰੇ ਨਾ ਹੋਣ 'ਤੇ ਅੱਲ੍ਹੜ ਕੁੜੀ ਦੇ ਮੂੰਹ 'ਚ ਤੁੰਨਿਆ ਕੱਪੜਾ, ਮਰਿਆ ਸਮਝ ਥਾਣੇ ਪੁੱਜਾ 2 ਬੱਚਿਆਂ ਦਾ ਪਿਓ
ਪਰਮਜੀਤ ਕੌਰ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਬਲਜੀਤ ਸਿੰਘ ਨੇ ਬਿਨਾਂ ਤਲਾਕ ਦੇ ਹੀ ਦੂਜੀ ਜਨਾਨੀ ਨਾਲ ਵਿਆਹ ਕਰ ਲਿਆ ਅਤੇ ਜਦੋਂ ਉਨ੍ਹਾਂ ਨੇ ਬਲਜੀਤ ਸਿੰਘ ਨੂੰ ਫਿਰ ਰਮਨਦੀਪ ਕੌਰ ਬਾਰੇ ਪੁੱਛਿਆ ਤਾਂ ਉਸ ਨੇ ਤੈਸ਼ ’ਚ ਆ ਕੇ ਕਬੂਲ ਲਿਆ ਕਿ ਉਸ ਨੇ ਰਮਨਦੀਪ ਕੌਰ ਨੂੰ ਕਤਲ ਕਰ ਕੇ ਠਿਕਾਣੇ ਲਾ ਦਿੱਤਾ ਹੈ। ਇਸ ਸਬੰਧ ’ਚ ਥਾਣਾ ਸਨੌਰ ਦੇ ਐੱਸ. ਐੱਚ. ਓ. ਕਰਮਜੀਤ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲਾਸ਼ ਦੀ ਬਰਾਮਦਗੀ ਕੀਤੀ ਜਾਵੇਗੀ। ਫਿਲਹਾਲ ਪੁਲਸ ਵੱਲੋਂ ਬਲਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲੰਧਰ ਡੀ. ਸੀ. ਦੇ ਹੁਕਮ, ਦੀਵਾਲੀ ਵਾਲੇ ਦਿਨ ਸਿਰਫ਼ ਦੋ ਘੰਟੇ ਹੀ ਚਲਾਏ ਜਾ ਸਕਣਗੇ ਗ੍ਰੀਨ ਪਟਾਕੇ
NEXT STORY