ਨਾਭਾ (ਰਾਹੁਲ)—ਪੰਜਾਬ ਸਰਕਾਰ ਜਦੋਂ ਤੋਂ ਹੋਂਦ 'ਚ ਆਈ ਹੈ ਉਸ ਸਮੇਂ ਤੋਂ ਹੀ ਜੰਗਲਾਤ ਵਿਭਾਗ ਦੇ ਕੱਚੇ ਕਰਮਚਾਰੀ ਸਘੰਰਸ਼ ਦੇ ਰਾਹ ਤੇ ਹਨ। ਭਾਵਂੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਨ੍ਹਾਂ ਕੱਚੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਚਾਰ ਮੀਟਿੰਗਾਂ ਤੋਂ ਬਾਅਦ ਵੀ ਮੰਤਰੀ ਸਾਹਿਬ ਉਨ੍ਹਾਂ ਨੂੰ ਮਿੱਠੀਆਂ ਗੋਲੀਆਂ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ। ਜਿਸ ਦੇ ਰੋਸ ਵਜੋਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਅਤੇ ਪੁਲਸ ਵੱਲੋ ਉਨ੍ਹਾਂ ਨੂੰ ਕੋਠੀ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ।
ਮੌਕੇ 'ਤੇ ਕਲਾਸ ਫੋਰਥ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਕਲਾਸ ਫੋਰਥ ਯੂਨੀਅਨ ਪੰਜਾਬ ਦੇ ਜਰਨਲ ਸੈਕਟਰੀ ਰਣਜੀਤ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ 4 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਪੰਜਾਬ ਦੇ ਛੇਵੇਂ ਵੇਤਨ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਨਾਲ ਹੀ 22 ਮਹੀਨਿਆਂ ਦਾ ਬਕਾਇਆ ਵੀ ਦਿੱਤਾ ਜਾਵੇ। ਲੁਬਾਣਾ ਨੇ ਕਿਹਾ ਕਿ ਉਨ੍ਹਾਂ ਵਲੋਂ 25 ਜੁਲਾਈ ਨੂੰ ਜ਼ਿਲਾ ਪੱਧਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਕਲਾਸ ਫੋਰਥ ਦੀ ਕੋਲੀਫਿਕੇਸ਼ਨ ਲਈ ਤਾਂ ਅੱਠਵੀ ਪਾਸ ਜ਼ਰੂਰੀ ਦੱਸ ਕੇ ਰੱਖ ਲੈਂਦੇ ਹਨ ਪਰ ਪੰਜਾਬ ਦੇ ਕਈ ਅਨਪੜ੍ਹ ਕੈਬਨਿਟ ਮੰਤਰੀ ਅੱਠਵੀ ਫੇਲ ਹਨ ਉਨ੍ਹਾਂ ਦੀ ਕੋਈ ਵੀ ਕੋਲੀਫਿਕੇਸ਼ਨ ਨਹੀਂ ਹੈ ਅਤੇ ਇਨ੍ਹਾਂ ਮੰਤਰੀਆਂ ਦੀ ਕੋਲੀਫਿਕੇਸ਼ਨ ਜ਼ਰੂਰੀ ਹੋਣੀ ਚਾਹੀਦੀ ਹੈ ਤਾਂ ਹੀ ਪੰਜਾਬ ਦੇ ਮੁੱਦਿਆਂ ਦਾ ਹੱਲ ਨਹੀਂ ਹੋ ਰਿਹਾ ਜੇਕਰ ਪੜ੍ਹੇ ਲਿਖੇ ਮੰਤਰੀ ਹੋਣ ਤਾਂ ਹੀ ਪੰਜਾਬ ਦਾ ਕੁੱਝ ਹੋ ਪਾਵੇਗਾ।
ਕੁਰਸੀ ਦੇ ਨਾਲ-ਨਾਲ ਸਿੱਧੂ ਨੇ ਛੱਡੀ 'ਸਰਕਾਰੀ ਕੋਠੀ'!
NEXT STORY