ਬਨੂੜ (ਗੁਰਪਾਲ)-ਤਿਉਹਾਰਾਂ ਦੇ ਮੱਦੇਨਜ਼ਰ ਅੱਜ ਆਬਾਕਾਰੀ ਵਿਭਾਗ ਨੇ ਸਹਾਇਕ ਕਮਿਸ਼ਨਰ ਅਸ਼ੋਕ ਚਲੋਤਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਈ. ਟੀ. ਓ. ਦੀਵਾਨ ਚੰਦ ਸ਼ਰਮਾ ਦੀ ਅਗਵਾਈ ਹੇਠ ਸ਼ਰਾਬ ਦੇ ਗੁਦਾਮਾਂ, ਢਾਬਿਆਂ, ਭੱਠਿਆਂ, ਪਟਰੋਲ ਪੰਪਾਂ ਅਤੇ ਸੁੰਨੀਪਾਈ ਥਾਵਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਨੂੰ ਨਾਜਾਇਜ਼ ਅਤੇ ਗੈਰ ਪ੍ਰਵਾਨਿਤ ਸ਼ਰਾਬ ਨਾਲ ਜੁੜੇ ਗੰਭੀਰ ਸਿਹਤ ਖਤਰਿਆਂ ਬਾਰੇ ਜਾਗਰੂਕ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪੁੱਤਰ ਵੱਲੋਂ ਪਿਓ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
ਖਰੜ ਸਰਕਲ ਦੇ ਆਬਾਕਾਰੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਸ਼ਰਾਬ ਦੇ ਠੇਕਿਆਂ, ਸਟੋਰਜ਼, ਢਾਬੇ, ਸ਼ੈਲਰ, ਪਟਰੋਲ ਪੰਪ ਤੇ ਭੱਠਿਆਂ ਦੀ ਜਾਂਚ ਕੀਤੀ ਗਈ ਅਤੇ ਨਜਾਇਜ਼ ਸ਼ਰਾਬ ਦੀ ਵਰਤੋਂ ਅਤੇ ਵਿਕਰੀ ਦਾ ਵੀ ਨਿਰਿਖਣ ਕੀਤਾ ਗਿਆ। ਉਨਾਂ ਕਿਹਾ ਕਿ ਟੀਮ ਨੇ ਸ਼ਰਾਬ ਦੀ ਸੰਭਾਵਿਤ ਸਟੋਰੇਜ਼ ਤੇ ਕਈ ਸੁੰਨਸਾਨ ਬਿਲਡਿੰਗਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਟੀਮ ਨੇ ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰਾਂ ਨੂੰ ਨਾਜਾਇਟਜ਼ ਸ਼ਰਾਬ ਅਤੇ ਸਿਹਤ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਬਾਰੇ ਵਿਭਾਗ ਨੂੰ ਜਾਣੂ ਕਰਾਉਣ ਲਈ ਮੁਬਾਇਲ ਨੰਬਰ ਜਾਰੀ ਕੀਤੇ ਗਏ। ਉਨ੍ਹਾਂ ਇਲਾਕੇ ਵਿਚ ਕਿਸੇ ਵੀ ਸ਼ੱਕੀ ਗਤੀਵਿਧੀ, ਨਾਜਾਇਜ਼ ਸਟੋਰੇਜ ਜਾਂ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਬਾਰੇ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ: ਨਸ਼ੇ ਨਾਲ ਮਰਿਆ ਪਿਓ! ਪਰਵਿੰਦਰ ਝੋਟੇ ਦੀ ਮਾਂ ਦੇ ਗਲ ਲੱਗ ਧਾਹਾਂ ਮਾਰ ਰੋਇਆ ਮੁੰਡਾ, ਨਵੀਂ ਪੀੜ੍ਹੀ ਨੂੰ ਦਿੱਤਾ ਸੁਨੇਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੇਚਣ ਦੇ ਨਾਂ 'ਤੇ ਜਿਊਲਰ ਤੋਂ ਲਿਆ 173 ਗ੍ਰਾਮ ਸੋਨਾ, ਨਾ ਗਹਿਣੇ ਮੋੜੇ ਨਾ ਦਿੱਤੀ ਰਕਮ
NEXT STORY