ਬਠਿੰਡਾ, (ਜ. ਬ.)- ਮਾਨਸਾ ਰੋਡ ’ਤੇ ਆਬਾਦੀ ਵਿਚਕਾਰ ਸਥਿਤ ਸਾਲਿਡ ਵੇਸਟ ਪਲਾਂਟ ’ਚ ਲੱਗੇ ਵੱਡੇ ਕੂਡ਼ੇ ਦੇ ਢੇਰਾਂ ’ਚ ਅੱਗ ਲੱਗ ਗਈ ਜਿਸ ਦੇ ਧੂੰਏਂ ਕਾਰਨ ਆਸ-ਪਾਸ ਦੇ ਇਲਾਕੇ ’ਚ ਰਹਿਣ ਵਾਲੇ ਲੋਕਾਂ ਨੂੰ ਦਿੱਕਤਾਂ ਆਈਆਂ। ਪਲਾਂਟ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਕਤ ਅੱਗ ਦੀਵਾਲੀ ਦੌਰਾਨ ਕੋਈ ਆਤਿਸ਼ਬਾਜ਼ੀ ਆਦਿ ਡਿੱਗਣ ਕਾਰਨ ਲੱਗੀ ਹੈ ਜਦਕਿ ਨਜ਼ਦੀਕੀ ਇਲਾਕਿਆਂ ਦੇ ਲੋਕਾਂ ਨੇ ਦੱਸਿਆ ਕਿ ਉਕਤ ਅੱਗ ਪਲਾਂਟ ਪ੍ਰਬੰਧਕਾਂ ਵਲੋਂ ਜਾਣਬੁੱਝ ਕੇ ਲਾਈ ਜਾਂਦੀ ਹੈ ਤੇ ਪਹਿਲਾਂ ਵੀ ਕਈ ਵਾਰ ਕੂਡ਼ੇ ਨੂੰ ਅੱਗ ਲਾਈ ਜਾ ਚੁੱਕੀ ਹੈ। ਅੱਗ ਲੱਗਣ ਤੋਂ ਬਾਅਦ ਪ੍ਰਬੰਧਕਾਂ ਨੇ ਜੇ. ਸੀ. ਬੀ. ਮਸ਼ੀਨਾਂ ਆਦਿ ਲਾ ਕੇ ਅੱਗ ’ਤੇ ਮਿੱਟੀ ਪਾ ਕੇ ਉਸ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਧੂੰਅਾਂ ਉਠਦਾ ਰਿਹਾ। ਲੋਕਾਂ ਨੇ ਦੱਸਿਆ ਕਿ ਕੂਡ਼ੇ ਦੀ ਅੱਗ ਤੋਂ ਉਠਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ।
ਵੱਖ-ਵੱਖ ਹਾਦਸਿਅਾਂ ’ਚ 9 ਜ਼ਖਮੀ
NEXT STORY