ਮਾਨਸਾ (ਵੈੱਬ ਡੈਸਕ)- ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਉਥੇ ਹੀ ਪਰਵਿੰਦਰ ਸਿੰਘ ਝੋਡਾ ਦੇ ਪਿਤਾ ਭੀਮ ਸਿੰਘ ਨੇ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਵੱਡਾ ਬਿਆਨ ਦਿੰਦੇ ਮਾਨਸਾ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਮੰਗਾਂ ਪੂਰੀਆਂ ਕਰਵਾਉਣ ਅਤੇ ਸੰਘਰਸ਼ 'ਚ ਨਾਲ ਖੜ੍ਹਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦੀਵਾਲੀ ਦੀ ਸ਼ਾਪਿੰਗ ਕਰਨ ਨਿਕਲੇ ਪੱਤਰਕਾਰ ਪਤੀ-ਪਤਨੀ ਨੂੰ ਮਾਰੀਆਂ ਗੋਲ਼ੀਆਂ
ਐੱਸ. ਐੱਸ. ਪੀ. 'ਤੇ ਗੰਭੀਰ ਇਲਜ਼ਾਮ
ਭੀਮ ਸਿੰਘ ਨੇ ਐੱਸ. ਐੱਸ. ਪੀ. 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜੇਕਰ ਲੋਕਾਂ ਨੇ ਆਵਾਜ਼ ਨਾ ਉਠਾਈ ਤਾਂ ਐੱਸ. ਐੱਸ. ਪੀ. ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਝੂਠੇ ਕੇਸਾਂ 'ਚ ਫਸਾਇਆ ਜਾਵੇਗਾ, ਮਾਪਿਆਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਣਗੀਆਂ, ਪਰਚੇ ਪਾ ਕੇ ਜੇਲਾਂ ਵਿੱਚ ਭੇਜਿਆ ਜਾਵੇਗਾ ਅਤੇ ਗੋਲ਼ੀਆਂ ਵੀ ਮਾਰੀਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਅਧਿਕਾਰੀ ਨੂੰ ਇੱਥੋਂ ਹਟਾਇਆ ਜਾਂਦਾ ਹੈ ਤਾਂ ਆਉਣ ਵਾਲਾ ਐੱਸ. ਐੱਸ. ਪੀ. ਝੂਠੇ ਪਰਚੇ ਦਰਜ ਕਰਨ ਤੋਂ ਪਹਿਲਾਂ ਸੋਚੇਗਾ।
ਇਹ ਵੀ ਪੜ੍ਹੋ: ਮਾਨਸਾ ਪੁੱਜੀ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ, ਅੰਤਿਮ ਦਰਸ਼ਨਾਂ ਲਈ ਉਮੜੀ ਭੀੜ (ਵੀਡੀਓ)
ਐਕਸ਼ਨ ਕਮੇਟੀ ਦਾ ਕੀਤਾ ਧੰਨਵਾਦ
ਉਨ੍ਹਾਂ ਨੇ ਲਗਭਗ ਇਕ ਮਹੀਨੇ ਤੋਂ ਲਗਾਤਾਰ ਡਟੇ ਐਕਸ਼ਨ ਕਮੇਟੀ ਦੇ ਮੈਂਬਰਾਂ ਅਤੇ ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ, ਜੋ ਇਸ ਲੰਮੀ ਲੜਾਈ ਨੂੰ ਲੜ ਰਹੇ ਹਨ। ਪੱਤਰਕਾਰਾਂ ਨਾਲ ਗੱਤਬਾਤ ਕਰਦੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 5 ਤਾਰੀਖ਼ ਤੋਂ ਕੁਝ ਨਹੀਂ ਖਾਧਾ, ਸਿਰਫ਼ ਪਾਣੀ ਹੀ ਪੀ ਰਹੇ ਹਨ ਅਤੇ ਜਦੋਂ ਤੱਕ ਐੱਸ.ਐੱਸ.ਪੀ. ਦਾ ਤਬਾਦਲਾ ਨਹੀਂ ਹੋ ਜਾਂਦਾ, ਉਦੋਂ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ।
ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਟੀਚਾ
ਕਿਰਦਾਰ ਕੁਸ਼ੀ ਕਰਨ ਵਾਲਿਆਂ ਦਾ ਜ਼ਿਕਰ ਕਰਦਿਆਂ ਭੀਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਇਸ ਸੰਘਰਸ਼ ਵਿੱਚ ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਗੇ ਕੀਤਾ, ਜਿਸ ਦਾ ਵਜ਼ਨ 160 ਕਿਲੋ ਤੋਂ ਉੱਪਰ ਸੀ ਅਤੇ ਜੋ ਘਰ 'ਚ ਜਿੰਮ ਲਾ ਕੇ ਕਸਰਤ ਵੀ ਕਰਦਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਪਟਾਕਿਆਂ ਦੇ ਸਟਾਲ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਉੱਠੀਆਂ ਅੱਗ ਦੀਆਂ ਲਪਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਦੀਵਾਲੀ ਦੀ ਸ਼ਾਪਿੰਗ ਕਰਨ ਨਿਕਲੇ ਪੱਤਰਕਾਰ ਪਤੀ-ਪਤਨੀ ਨੂੰ ਮਾਰੀਆਂ ਗੋਲ਼ੀਆਂ
NEXT STORY