ਇੰਟਰਨੈਸ਼ਨਲ ਡੈਸਕ: ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ (GTA) ਦੇ ਬ੍ਰੈਂਪਟਨ ਸਥਿਤ ਹਿੰਦੂ ਸਭਾ ਮੰਦਰ ਵਿੱਚ ਅਗਲੇ ਮਹੀਨੇ ਮੁੜ ਭਾਰਤੀ ਕੌਂਸਲੇਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਦੋ ਸਾਲ ਪਹਿਲਾਂ, 3 ਨਵੰਬਰ 2024 ਨੂੰ ਇਸ ਮੰਦਰ ਵਿੱਚ ਆਯੋਜਿਤ ਕੌਂਸਲੇਟ ਕੈਂਪ ਦੌਰਾਨ ਖਾਲਿਸਤਾਨ ਸਮਰਥਕਾਂ ਦੁਆਰਾ ਹਿੰਸਕ ਪ੍ਰਦਰਸ਼ਨ ਅਤੇ ਧੱਕੇਸ਼ਾਹੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਭਾਰਤੀ ਮਿਸ਼ਨਾਂ ਨੇ ਇਨ੍ਹਾਂ ਕੈਂਪਾਂ ਨੂੰ ਰੱਦ ਕਰ ਦਿੱਤਾ ਸੀ। ਹੁਣ 15 ਨਵੰਬਰ ਨੂੰ ਹਿੰਦੂ ਸਭਾ ਮੰਦਰ ਸਮੇਤ ਹੋਰਨਾਂ ਥਾਵਾਂ 'ਤੇ ਇਹ ਕੈਂਪ ਮੁੜ ਸ਼ੁਰੂ ਹੋਣ ਜਾ ਰਹੇ ਹਨ।
ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਅਨੁਸਾਰ 1 ਨਵੰਬਰ ਤੋਂ 29 ਨਵੰਬਰ ਤੱਕ ਕੁੱਲ 15 ਥਾਵਾਂ 'ਤੇ ਇਹ ਆਊਟਰੀਚ ਕੈਂਪ ਲਗਾਏ ਜਾਣਗੇ। ਇਨ੍ਹਾਂ ਵਿੱਚ 9 ਮੰਦਰ, 1 ਗੁਰਦੁਆਰਾ ਸਾਹਿਬ ਅਤੇ 1 ਚਰਚ ਸ਼ਾਮਲ ਹਨ। ਇਹ ਕੈਂਪ ਸਕਾਟਬੋਰੋ, ਐਟੋਬੀਕੋਕ, ਬ੍ਰੈਂਪਟਨ, ਮਿਸੀਸਾਗਾ, ਓਕਵਿਲ, ਕਿਚਨਰ, ਲੰਡਨ, ਨਿਆਗਰਾ ਫਾਲਜ਼, ਵਿੰਡਸਰ (ਓਨਟਾਰੀਓ), ਵਿਨੀਪੈਗ (ਮੈਨੀਟੋਬਾ) ਅਤੇ ਹੈਲੀਫੈਕਸ (ਨੋਵਾ ਸਕੋਸ਼ੀਆ) ਵਿੱਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਮੁੱਖ ਡਿਪਲੋਮੈਟਿਕ ਦਫ਼ਤਰਾਂ ਤੋਂ ਦੂਰ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਸਿੱਧੀਆਂ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤਾਨਾਸ਼ਾਹ ਕਿਮ ਜੋਂਗ ਦੀ ਭੈਣ ਦੀ ਰਾਜਨੀਤੀ 'ਚ ਐਂਟਰੀ ! ਦੇ'ਤੀ ਦੱਖਣੀ ਕੋਰੀਆ ਨੂੰ ਚੇਤਾਵਨੀ
ਸਾਲ 2024 ਵਿੱਚ ਹੋਏ ਹਮਲੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਦਰ ਦੇ ਅੰਦਰ ਸ਼ਰਧਾਲੂਆਂ 'ਤੇ ਝੰਡਿਆਂ ਦੀਆਂ ਲਾਠੀਆਂ ਅਤੇ ਟ੍ਰੈਫਿਕ ਕੋਨਾਂ ਨਾਲ ਹਮਲਾ ਕੀਤਾ ਸੀ। ਇਸ ਘਟਨਾ ਤੋਂ ਬਾਅਦ ਪੀਲ ਰੀਜਨਲ ਪੁਲਸ ਦੇ ਇੱਕ ਅਧਿਕਾਰੀ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਾਰਨ ਮੁਅੱਤਲ ਕੀਤਾ ਗਿਆ ਸੀ ਅਤੇ 'ਸੋ-ਕਾਲਡ' ਖਾਲਿਸਤਾਨ ਰੈਫਰੈਂਡਮ ਦੇ ਮੁੱਖ ਆਯੋਜਕ ਇੰਦਰਜੀਤ ਸਿੰਘ ਗੋਸਲ ਸਮੇਤ ਕਈ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਇਸ ਹਿੰਸਕ ਵਿਘਨ ਲਈ ਭਾਰਤ ਵਿਰੋਧੀ ਸ਼ਰਾਰਤੀ ਤੱਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਸਾਲ 2025 ਵਿੱਚ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸਬੰਧਾਂ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਹੈ। ਦੋਵੇਂ ਦੇਸ਼ 'ਵਿਆਪਕ ਆਰਥਿਕ ਭਾਈਵਾਲੀ ਸਮਝੌਤੇ' (CEPA) 'ਤੇ ਗੱਲਬਾਤ ਅੱਗੇ ਵਧਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਅਤੇ 12 ਦਸੰਬਰ ਨੂੰ ਕੈਨੇਡਾ ਦਾ ਦੌਰਾ ਕਰਨਗੇ, ਜਿੱਥੇ ਉਹ ਓਟਾਵਾ ਵਿੱਚ ਪ੍ਰਧਾਨ ਮੰਤਰੀ ਕਾਰਨੀ ਨਾਲ ਮੁਲਾਕਾਤ ਕਰਨਗੇ, ਕੈਨੇਡੀਅਨ ਕਾਰੋਬਾਰੀਆਂ ਨਾਲ ਚਰਚਾ ਕਰਨਗੇ ਅਤੇ ਟੋਰਾਂਟੋ ਵਿੱਚ ਭਾਰਤੀ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਰਪੀ ਸੰਘ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੂੰ ਆਪਣਾ ਸਰਵਉੱਚ ਮਨੁੱਖੀ ਅਧਿਕਾਰ ਸਨਮਾਨ ਕੀਤਾ ਪ੍ਰਦਾਨ
NEXT STORY